ਲੋਕ ਕਲਾਵਾਂ ਨੂੰ ਸੰਭਾਲਣ ਲਈ ਗੁਰੂ ਚੇਲਾ ਪਰੰਪਰਾ ਦੀ ਸ਼ੁਰੂਆਤ

ਐਸ ਏ ਐਸ ਨਗਰ, 5 ਅਕਤੂਬਰ - ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਵੱਲੋਂ ਅਲੋਪ ਹੋ ਰਹੀਆਂ ਲੋਕ ਕਲਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਗੁਰੂ ਚੇਲਾ ਪਰੰਪਰਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦੇ ਤਹਿਤ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਦੇ ਮੀਤ ਪ੍ਰਧਾਨ ਅਤੇ ਇੰਟਰਨੈਸ਼ਨਲ ਅਲਗੋਜ਼ਾ ਵਾਦਕ ਉਸਤਾਦ ਕਰਮਜੀਤ ਸਿੰਘ ਬੱਗਾ ਦਾ ਉਹਨਾਂ ਦੇ ਪੰਜ ਸ਼ਾਗਿਰਦਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਰੰਗਕਰਮੀ ਤੇ ਫਿਲਮੀ ਅਦਾਕਾਰ ਨਰਿੰਦਰ ਨੀਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਮੁਹਾਲੀ ਵਿੱਚ ਕੀਤੇ ਗਏ ਸਨਮਾਨ ਸਮਾਗਮ ਦਾ ਮੰਚ ਸੰਚਾਲਨ ਉੱਘੇ ਗੀਤਕਾਰ ਸੂੰਮੀ ਟੱਪਰੀਆਂ ਵਾਲਾ ਵੱਲੋਂ ਸਾਰੀਆਂ ਸਖਸ਼ੀਅਤਾਂ ਦਾ ਸਵਾਗਤ ਕਰਦੇ ਹੋਏ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਅਦਾਕਾਰਾ ਸੁਖਬੀਰ ਪਾਲ ਕੌਰ ਨੇ ਕੀਤੀ। ਉਹਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਗੁਰੂ ਚੇਲਾ ਪਰੰਪਰਾ ਨਾਲ ਜੁੜੇ ਨੌਜਵਾਨਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਮੁਬਾਰਕਾਂ ਵੀ ਦਿਤੀਆਂ, ਕਿ ਇਹ ਨੌਜਵਾਨ ਦੇਸ਼ ਦਾ ਭਵਿੱਖ ਹਨ ਤੇ ਸਾਡੀਆਂ ਸਮਾਜ ਦੀਆਂ ਸੱਭਿਅਕ ਕਦਰਾਂ-ਕੀਮਤਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਹੀ ਹੈ।
ਬੱਗਾ ਦੇ ਪੰਜ ਸ਼ਾਗਿਰਦ ਕਰਮਵਾਰ ਮਨਦੀਪ ਸਿੰਘ, ਹਰਦੀਪ ਸਿੰਘ ਮਾਂਣਾ, ਹਰਕੀਰਤ ਪਾਲ ਸਿੰਘ, ਸ਼ਗਨਪ੍ਰੀਤ ਖੁਰਾਣੀ ਅਤੇ ਕਾਰਤਿਕ ਖੁਰਮੀ ਨੇ ਦਸਤਾਰ ਤੇ ਮਿਠਾਈ ਦੇ ਕੇ ਸ਼ਾਗਿਰਦੀ ਧਾਰਣ ਕੀਤੀ।
ਇਸ ਮੌਕੇ ਇੰਸਪੈਕਟਰ ਕੁਲਦੀਪ ਸਿੰਘ, ਲੋਕ ਗਾਇਕ ਗੈਰੀ ਗਿੱਲ, ਗੁਰਪ੍ਰੀਤ ਸਿੰਘ ਖਾਲਸਾ, ਬੱਗਾ ਦੇ ਸਹਿਕਰਮੀ ਸੌਦਾਗਰ ਸਿੰਘ ਕੋਮਲ ਸਹਾਇਕ ਯੂਨਿਟ ਅਫਸਰ (ਰਿਟਾਇਰਡ)ਅਤੇ ਦੁਨੀਆ ਦੀ ਪਹਿਲੀ ਮਹਿਲਾ ਅਲਗੋਜ਼ਾ ਵਾਦਕ ਅਨੁਰੀਤ ਪਾਲ ਕੌਰ ਆਦਿ ਵੀ ਹਾਜ਼ਰ ਸਨ।