
"ਨਸ਼ਾ ਸਾਡੀ ਖੁਰਾਕ ਦਾ ਹਿੱਸਾ ਨਹੀ ਹੈ"-- ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ)
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਮੱਲਪੁਰ ਅੜਕਾਂ (ਸ਼ ਭ ਸ ਨਗਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਬਲਜੀਤ ਕੁਮਾਰ (ਹੈੱਡ ਮਾਸਟਰ) ਨੇ ਕੀਤੀ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਮੱਲਪੁਰ ਅੜਕਾਂ (ਸ਼ ਭ ਸ ਨਗਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਬਲਜੀਤ ਕੁਮਾਰ (ਹੈੱਡ ਮਾਸਟਰ) ਨੇ ਕੀਤੀ।
ਇਸ ਮੋਕੇ ਤੇ ਪ੍ਰੋਜੈਕਟ ਡਇਰੈਕਟਰ ਸ਼੍ਰੀ ਚਮਨ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ “ਨਸ਼ਾ ਮੁਕਤ ਭਾਰਤ ਅਭਿਆਨ” ਪੂਰੇ ਭਾਰਤ ਵਿੱਚ ਚਲ ਰਿਹਾ ਹੈ ॥ ਸਭ ਤੋਂ ਪਹਿਲਾਂ ਉਹਨਾਂ ਨੇ ਰੈੱਡ ਕਰਾਸ ਦੀ ਸਥਾਪਨਾ ਬਾਰੇ ਦੱਸਿਆ । ਉਹਨਾਂ ਵਲੋਂ ਰੈੱਡ ਕਰਾਸ ਸੰਸਥਾ ਦੇ ਪਹਿਲੇ ਸੰਸਥਾਪਕ ਸਰ ਹੈਰਨੀ ਡਿਊਨਾ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਭਾਈ ਘੱਨਈਆ ਜੀ ਦੀ ਜੀਵਨੀ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਦੁਸ਼ਮਣਾ ਦੇ ਫੌਜੀਆਂ ਨੂੰ ਪਾਣੀ ਪਿਲਾ ਕੇ ਮਨੁੱਖਤਾ ਦੀ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ । ਅੱਜ ਪੰਜਾਬ ਦਾ ਨੌਜਵਾਨ ਵੀ ਬੁਰੀ ਤਰਾਂ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਇਆ ਹੈ, ਜਦਕਿ ਪੰਜਾਬ ਦਾ ਇਤਿਹਾਸ ਇਸ ਤਰ੍ਹਾਂ ਦਾ ਨਹੀਂ ਹੈ । ਉਹਨਾਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ ਅਤੇ ਦੱਸਿਆ ਕਿ ਭਾਰਤ ਦੀ ਅਜ਼ਾਦੀ ਦਾ ਸਿਹਰਾ ਸ਼ਹੀਦ -ਏ -ਆਜ਼ਮ ਸ. ਭਗਤ ਸਿੰਘ ਨੂੰ ਜਾਦਾਂ ਹੈ। ਉਨਾਂ ਨੇ ਕਿਹਾ ਕਿ ਨਸ਼ਿਆ ਦੀ ਗੁਲਾਮੀ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਉਨਾਂ ਦੀ ਪੂਰੀ ਦੇਖ ਰੇਖ ਕਰਨੀ ਪਵੇਗੀ। ਸਾਨੂੰ ਆਪਣੇ ਘਰ ਦੇ ਆਪ ਪਹਿਰੇਦਾਰ ਬਣਨਾ ਪਵੇਗਾ।
ਉਨਾਂ ਨੇ ਇਹ ਵੀ ਕਿਹਾ ਕਿ ਨੌਜਵਾਨ ਗੁਮਰਾਹ ਹੋ ਕੇ ਨਸ਼ਿਆ ਦੀ ਭੇਟ ਚੜ੍ਹ ਰਹੇ ਹਨ। ਜੋ ਨੌਜਵਾਨ ਨਸ਼ਿਆ ਦੇ ਆਦੀ ਹੋ ਗਏ ਹਨ, ਉਨਾਂ ਦੀ ਪਛਾਣ ਕਰਨ ਲਈ ਕੁੱਝ ਨੁਕਤੇ ਸਾਂਝੇ ਕੀਤੇ। ਉਨਾਂ ਕਿਹਾ ਕਿ ਸਾਨੂੰ ਸਕੂਲਾਂ , ਕਾਲਜਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਗਲਤ ਸੰਗਤ ਵਿੱਚ ਫਸ ਕੇ ਨਸ਼ਿਆ ਦੇ ਜੰਜ਼ਾਲ ਵਿੱਚ ਨਾ ਫਸਣ। ਨੌਜਵਾਨਾਂ ਨੂੰ ਚੰਗੇ ਸਾਹਿਤ ਅਤੇ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਇਸ ਦਲਦਲ ਵਿੱਚ ਨਾ ਫਸਣ। ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਸੂਰਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ ਪ੍ਰੰਤੂ ਕੁਝ ਲੋਕ ਆਪਣੇ ਫਾਇਦਿਆਂ ਲਈ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਤੇ ਪਾ ਰਹੇ ਹਨ ਅਤੇ ਪੰਜਾਬ ਦਾ ਭਵਿੱਖ ਖਤਰੇ ਵਿਚ ਪਾ ਰਹੇ ਹਨ| ਨਸ਼ਿਆਂ ਕਾਰਨ ਨੌਜਵਾਨ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਾਲਾ ਪੀਲੀਆ, ਏਡਜ਼, ਮਾਨਸਿਕ ਰੋਗ,ਨਿਪੁੰਸਕਤਾ ਆਦਿ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਉਹਨਾਂ ਨੇ ਕਿਹਾ ਕਿ ਨਸ਼ਾ ਇਕ ਮਾਨਸਿਕ ਬਿਮਾਰੀ ਹੈ | ਸਾਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ | ਸੰਤੁਲਿਤ ਆਹਾਰ ਨਾਲ ਸ਼ਰੀਰ ਨੂੰ ਤੰਦੁਰਸਤ ਰੱਖੋ ਜਿਸ ਨਾਲ ਮਨ ਵੀ ਠੀਕ ਰਹੇਗਾ । ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ । ਵਿਦਿਆਰਥੀਆਂ ਨੂੰ ਆਪਣੀ ਸਕੂਲਾਂ ਦੀਆਂ ਲਾਇਬਰੇਰੀਆਂ ਵਿੱਚੋਂ ਦੇਸ਼ ਭਗਤਾਂ, ਬੁੱਧੀਜੀਵੀਆਂ ਅਤੇ ਹੋਰ ਸਾਹਿਤਕਾਰਾਂ ਨਾਲ ਸਬੰਧਤ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀ ਉਹਨਾਂ ਦੇ ਜੀਵਨ ਨੂੰ ਪੜਨ ਅਤੇ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਡਰ ਕੇ ਜੀਵਨ ਵਿੱਚ ਕਿਸੇ ਵੀ ਗਲਤ ਚੀਜ ਦਾ ਸਹਾਰਾ ਨਾ ਲੈਣ । ਉਹਨਾਂ ਕਿਹਾ ਕਿ ਨਸ਼ਿਆ ਵਿਚ ਫਸੇ ਨੌਜਵਾਨਾਂ ਦਾ ਮਾਨਸਿਕ ਅਤੇ ਸਰੀਰਕ ਇਲਾਜ ਕਰਾਉਣਾ ਤੇ ਹੋਰਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਸਾਰਥਿਕ ਉਪਰਾਲੇ ਕਰਨ ਦੀ ਲੋੜ ਹੈ,ਨਹੀਂ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਧੁੰਦਲਾ ਹੀ ਨਹੀਂ, ਹਨੇਰੇ ਭਰਿਆ ਹੋਵੇਗਾ ।
ਇਸ ਤੋਂ ਬਾਅਦ ਸ਼੍ਰੀਮਤੀ ਜਸਵਿੰਦਰ ਕੌਰ (ਕੌਂਸਲਰ) ਨੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਦੇ ਸਬੰਧੀ ਵਿਚ ਜਾਣਕਾਰੀ ਦਿੱਤੀ ਕਿ ਅਸੀਂ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ ਬਿਲਕੁੱਲ ਮੁਫ਼ਤ ਕਰਦੇ ਹਾਂ ਅਤੇ ਉਨਾਂ ਨਾਲ ਕਿਸੇ ਪ੍ਰਕਾਰ ਦੀ ਕੁੱਟਮਾਰ ਨਹੀਂ ਕੀਤੀ ਜਾਂਦੀ ਅਤੇ ਹਰ ਤਰਾਂ ਦਾ ਪਰਿਵਾਰਿਕ ਮਾਹੌਲ ਦਿੰਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ੇ ਨੂੰ ਤਿਆਗਣ ਲਈ ਹਰ ਤਰਾਂ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਕੋਈ ਵੀ ਵਿਅਕਤੀ ਕੇਂਦਰ ਵਿਚ ਸਵੈ-ਇੱਛਾ ਨਾਲ ਕੇਂਦਰ ਵਿਚ ਆ ਕੇ ਇਕ ਮਹੀਨੇ ਲਈ ਦਾਖਿਲ ਰਹਿ ਕੇ ਆਪਣਾ ਨਸ਼ਾ ਤਿਆਗ ਸਕਦਾ ਹੈ |
ਇਸ ਮੌਕੇ ਤੇ ਨਰੇਸ਼ ਕੁਮਾਰ (ਅਧਿਆਪਕ) ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਸਾਨੂੰ ਵੀ ਸਾਰਿਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਇਸ ਤੋਂ ਬਚਣ ਲਈ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ । ਅੰਤ ਵਿੱਚ ਬਲਜੀਤ ਕੁਮਾਰ (ਹੈੱਡ ਮਾਸਟਰ) ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਵੀ ਕੀਤਾ ਉਨਾਂ ਨੇ ਕਿਹਾ ਸਾਨੂੰ ਰੈੱਡ ਕਰਾਸ ਟੀਮ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਆਪਣੀ ਜਿੰਦਗੀ ਵਿੱਚ ਅਪਨਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਨਸ਼ਿਆ ਵਰਗੀਆਂ ਭੈੜੀਆਂ ਬੁਰਾਈਆਂ ਤੋਂ ਬਚ ਸਕੀਏ । ਉਨਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਨਸ਼ੇ ਦੇ ਵਿਰੋਧ ਵਿੱਚ ਜਾਗਰੂਕਤਾ ਕੈੰਪ ਲਗਵਾਉਂਦੇ ਰਹਿਣਗੇ। ਇਸ ਮੌਕੇ ਤੇ ਸਕੂਲ ਸਟਾਫ ਹਰਜਿੰਦਰ ਕੌਰ, ਮੰਜੂ ਬਾਲਾ, ਪਰਮਿੰਦਰ ਕੌਰ, ਤਰਸੇਮ ਕੌਰ ਅਤੇ ਵਿਦਿਆਰਥੀ ਮੌਜੂਦ ਸਨ।
