
ਸ਼ੈਮਾਰਾਕ ਸਕੂਲ ਦੇ ਚੇਅਰਮੈਨ ਏ ਐਸ ਬਾਜਵਾ ਨੂੰ ਮਿਲਿਆ ਟ੍ਰਾਈ ਸਿਟੀ ਐਜੂਕੇਟਰ ਐਵਾਰਡ
ਐਸ ਏ ਐਸ ਨਗਰ, 5 ਅਕਤੂਬਰ - ਸ਼ੈਮਰਾਕ ਸਕੂਲਜ਼ ਅਤੇ ਔਂਕਫੀਲਡ ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਏ ਐਸ ਬਾਜਵਾ ਨੂੰ ਟ੍ਰਾਈ ਸਿਟੀ ਐਜੂਕੇਟਰ ਐਵਾਰਡ 2023 ਨਾਲ ਨਿਵਾਜਿਆ ਗਿਆ ਹੈ।
ਐਸ ਏ ਐਸ ਨਗਰ, 5 ਅਕਤੂਬਰ - ਸ਼ੈਮਰਾਕ ਸਕੂਲਜ਼ ਅਤੇ ਔਂਕਫੀਲਡ ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਏ ਐਸ ਬਾਜਵਾ ਨੂੰ ਟ੍ਰਾਈ ਸਿਟੀ ਐਜੂਕੇਟਰ ਐਵਾਰਡ 2023 ਨਾਲ ਨਿਵਾਜਿਆ ਗਿਆ ਹੈ।
ਸ੍ਰੀ ਬਾਜਵਾ ਨੂੰ ਇਹ ਅਵਾਰਡ ਚੰਡੀਗੜ੍ਹ ਵਿਚ ਹੋਏ ਇਕ ਸਮਾਗਮ ਦੌਰਾਨ ਯੂ ਟੀ ਐਡਵਾਈਜ਼ਰ ਧਰਮਪਾਲ ਵਲੋਂ ਦਿੱਤਾ ਗਿਆ।
ਇਸ ਮਾਣਮੱਤੇ ਸਨਮਾਨ ਲਈ ਸਕੂਲਾਂ ਦੀ ਅਕੈਡਮਿਕ ਪੱਧਰ ਦੀ ਕਾਰਗੁਜ਼ਾਰੀ, ਸਭਿਆਚਾਰਕ ਪ੍ਰੋਗਰਾਮਾਂ ਵਿਚ ਸ਼ਮੂਲੀਅਤ, ਸਮਾਜਿਕ ਜਾਗਰੂਕਤਾ ਕੰਮਾਂ ਵਿਚ ਯੋਗਦਾਨ, ਬਿਹਤਰੀਨ ਸਕੂਲੀ ਬੁਨਿਆਦੀ ਢਾਂਚਾ, ਖੇਡਾਂ ਵਿੱਚ ਦਿੱਤੀਆ ਸਹੂਲਤਾਂ ਅਤੇ ਨਤੀਜੇ ਅਤੇ ਵਿਸ਼ਵ ਪੱਧਰ ਦੀ ਸੁਵਿਧਾਵਾਂ ਦੇ ਪੈਰਾਮੀਟਰ ਰੱਖੇ ਗਏ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਏ ਐਸ ਬਾਜਵਾ ਨੇ ਕਿਹਾ ਕਿ ਬੱਚਿਆਂ ਨੂੰ ਬਿਹਤਰੀਨ ਸਿੱਖਿਆਂ ਦੇਣ, ਉਨ੍ਹਾਂ ਦੇ ਸੰਪੂਰਨ ਵਿਕਾਸ ਅਤੇ ਇਕ ਬਿਹਤਰੀਨ ਨਾਗਰਿਕ ਬਣਾਉਣ ਦੀ ਜ਼ਿੰਮੇਵਾਰੀ ਵਿੱਦਿਅਕ ਅਦਾਰਿਆਂ ਕੋਲ ਹੁੰਦੀ ਹੈ। ਜਿਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਕੇ ਹੀ ਇਹ ਟੀਚੇ ਹਾਸਿਲ ਕੀਤੇ ਜਾ ਸਕਦੇ ਹਨ।
ਇਸ ਮੌਕੇ ਸ਼ੈਮਰਾਕ ਅਤੇ ਔਂਕਫੀਲਡ ਗਰੁੱਪ ਦੇ ਐਮ ਡੀ ਕਰਨ ਬਾਜਵਾ, ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਅਤੇ ਸਮੂਹ ਸਟਾਫ਼ ਵੱਲੋਂ ਸ੍ਰੀ ਬਾਜਵਾ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿਤੀ ਗਈ।
