ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਪੁਲੀਸ ਤੇ ਪਾਏ ਜਾਂਦੇ ਸਿਆਸੀ ਦਬਾਓ ਦੀ ਨਿਖੇਧੀ ਤਰਨਤਾਰਨ ਦੇ ਐਸ ਐਸ ਪੀ ਬਦਲੀ ਵਾਪਸ ਲੈਣ ਦੀ ਮੰਗ

ਐਸ ਏ ਐਸ ਨਗਰ, 5 ਅਕਤੂਬਰ - ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸ ਏ ਐਸ ਨਗਰ ਇਕਾਈ ਦੀ ਵਿਸ਼ੇਸ਼ ਮੀਟਿੰਗ ਇਕਾਈ ਦੇ ਪ੍ਰਧਾਨ ਸ਼੍ਰੀ ਹਰਬੰਸ ਸਿੰਘ ਰਿਆੜ (ਰਿਟਾਇਰਡ ਡੀ ਐਸ ਪੀ) ਦੀ ਪ੍ਰਧਾਨਗੀ ਵਿੱਚ ਇਕਾਈ ਦੇ ਦਫਤਰ ਸੈਕਟਰ 79 ਮੁਹਾਲੀ ਵਿਖੇ ਹੋਈ।

ਮੀਟਿੰਗ ਵਿੱਚ ਹਾਜ਼ਰੀਨ ਵੱਲੋਂ ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਪੁਲੀਸ ਨਾਲ ਹਲਕੇ ਦੇ ਵਿਧਾਇਕ ਵੱਲੋਂ ਕੀਤੀਆਂ ਵਧੀਕੀਆਂ ਦੀ ਨਿਖੇਧੀ ਕਰਦਿਆਂ ਪੁਲੀਸ ਖਿਲਾਫ ਗਲਤ ਭੰਡੀ ਪ੍ਰਚਾਰ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਸਰਕਾਰ ਵੱਲੋਂ ਸੀਨੀਅਰ ਕਪਤਾਨ ਪੁਲੀਸ ਦੀ ਬਦਲੀ ਅਤੇ ਹੋਰ ਪੁਲੀਸ ਅਫਸਰਾਂ ਖਿਲਾਫ ਕੀਤੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੀਆਂ ਅਜਿਹੀਆਂ ਕਾਰਵਾਈਆਂ ਨਾਲ ਪੁਲੀਸ ਦਾ ਮਨੋਬਲ ਡਿੱਗਦਾ ਹੈ ਅਤੇ ਪੁਲੀਸ ਦੀ ਕਾਰਗੁਜ਼ਾਰੀ ਤੇ ਮਾੜਾ ਅਸਰ ਪੈਂਦਾ ਹੈ। ਸਰਕਾਰ ਨੂੰ ਇਹ ਕਾਰਵਾਈ ਵਾਪਸ ਲੈਣੀ ਚਾਹੀਦੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੋਹਣ ਸਿੰਘ ਰਿਟਾਇਰਡ ਡੀ ਐਸ ਪੀ, ਇਕਬਾਲ ਸਿੰਘ ਰਿਟਾਇਰਡ ਇੰਸਪੈਕਟਰ, ਤੇਜਿੰਦਰ ਸਿੰਘ ਰਿਟਾਇਰਡ ਇੰਸਪੈਕਟਰ, ਪਰਮਜੀਤ ਸਿੰਘ ਰਿਟਾਇਰਡ ਇੰਸਪੈਕਟਰ, ਮਹਿੰਦਰ ਸਿੰਘ ਰਿਟਾਇਰਡ ਇੰਸਪੈਕਟਰ, ਸ੍ਰੀ ਮਤੀ ਰਾਜਿੰਦਰ ਕੌਰ ਰਿਟਾਇਰਡ ਇੰਸਪੈਕਟਰ, ਬਹਾਦਰ ਸਿੰਘ ਰਿਟਾਇਰਡ ਇੰਸਪੈਕਟਰ, ਸੇਵਾ ਸਿੰਘ ਰਿਟਾਇਰਡ ਐਸ ਆਈ, ਕੁਲਦੀਪ ਸਿੰਘ ਏ ਐਸ ਆਈ ਸ਼ਾਮਿਲ ਹੋਏ।