ਸਮੂਹ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 5 ਅਕਤੂਬਰ - ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਵਲੋਂ ਗੋਲਡਨ ਬੈਲਜ ਪਬਲਿਕ ਸਕੂਲ ਵਿਖੇ ਰਾਸ਼ਟਰੀ ਸਮੂਹ ਗਾਇਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁਹਾਲੀ ਇੰਡਸਟ੍ਰੀਜ ਅਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਉਦਯੋਗਪਤੀ ਸ਼੍ਰੀ ਅਨੁਰਾਗ ਅਗਰਵਾਲ ਬਤੌਰ ਮੁੱਖ ਮਹਿਮਾਨ ਸਾਮਿਲ ਹੋਏ ਜਦੋਂ ਕਿ ਗੋਲਡਨ ਬੈਲਜ ਪਬਲਿਕ ਸਕੂਲ ਮੁਹਾਲੀ ਦੇ ਚੇਅਰਮੈਨ ਕਰਨਲ ਸੀ ਐਸ ਬਾਵਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।

ਇਸ ਮੁਕਾਬਲੇ ਦੌਰਾਨ ਸ਼੍ਰੀ ਧਨਵੀਰ ਸਿੰਘ, ਸ਼੍ਰੀ ਪ੍ਰਦੀਪ ਗਾਲਵ ਅਤੇ ਸ਼੍ਰੀ ਪਦਮ ਸਿੰਧਰਾ ਨਿਰਣਾਇਕ ਮੰਡਲ ਦੇ ਮੈਂਬਰਾਂ ਵਜੋਂ ਸ਼ਾਮਿਲ ਹੋਏ। ਮੁਕਾਬਲੇ ਵਿੱਚ ਮੁਹਾਲੀ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਸਮੇਤ 9 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।
ਮੁਕਾਬਲੇ ਦੌਰਾਨ ਮੁਹਾਲੀ ਬ੍ਰਾਂਚ ਵਲੋਂ ਭਾਗ ਲੈਂਦਿਆਂ ਸ਼ਿਵਾਲਿਕ ਪਬਲਿਕ ਸਕੂਲ ਫੇਜ਼ 6 ਅਤੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਮੁਹਾਲੀ ਦੀ ਟੀਮ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਮਹਾਰਾਣਾ ਪ੍ਰਤਾਪ ਬ੍ਰਾਂਚ ਵੱਲੋਂ ਭਾਗ ਲੈਂਦਿਆਂ ਗੋਲਡਨ ਬੈਲਜ ਪਬਲਿਕ ਸਕੂਲ, ਸੈਕਟਰ 77 ਅਤੇ ਗੌਰਮਿੰਟ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੋਹਾਣਾ ਦੀ ਟੀਮ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾ ਸਥਾਨ ਹਾਸਿਲ ਕਰਨ ਵਾਲੀਆਂ ਦੋਨੋਂ ਟੀਮਾਂ 8 ਅਕਤੂਬਰ 2023 ਨੂੰ ਜੀਰਕਪੁਰ ਵਿੱਚ ਹੋਣ ਵਾਲੀ ਸਟੇਟ ਲੈਵਲ ਦੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਗੀਆਂ।
ਇਸ ਮੌਕੇ ਮਹਾਰਾਣਾ ਪ੍ਰਤਾਪ ਬ੍ਰਾਂਚ ਦੇ ਪ੍ਰਧਾਨ ਸ਼੍ਰੀ ਸਤੀਸ਼ ਵਿਜ ਮੁਹਾਲੀ ਬ੍ਰਾਂਚ ਦੇ ਪ੍ਰਧਾਨ ਸ਼੍ਰੀ ਅਸ਼ੋਕ ਪਵਾਰ, ਸ਼੍ਰੀ ਗੁਰਦੀਪ ਸਿੰਘ ਮੈਂਟਰ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਸੇਵਾ ਸ਼੍ਰੀ ਕਮਲਜੀਤ ਗ੍ਰੋਵਰ ਵਲੋਂ ਨਿਭਾਈ ਗਈ। ਅੰਤ ਵਿੱਚ ਸੰਸਥਾ ਦੇ ਕਾਰਜਕਾਰੀ ਮੈਂਬਰ ਸ਼੍ਰੀ ਚਿਮਨ ਲਾਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।