ਸ਼੍ਰੀਮਦ ਭਾਗਵਤ ਕਥਾ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਹੋਈ ਨਤਮਸਤਕ
ਐਸ ਏ ਐਸ ਨਗਰ, 5 ਅਕਤੂਬਰ - ਸ਼੍ਰੀ ਸਨਾਤਨ ਧਰਮ ਮੰਦਰ, ਫੇਜ਼ 4 ਮੁਹਾਲੀ ਵਿਖੇ 1 ਅਕਤੂਬਰ ਤੋਂ ਆਰੰਭ ਹੋਈ ਸ਼੍ਰੀਮਦ ਭਾਗਵਤ ਕਥਾ ਵਿੱਚ ਵੰਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ। ਇਸ ਮੌਕੇ ਕਥਾ ਵਿਆਸ ਸ੍ਰੀ ਨੰਗਲੀ ਦਰਬਾਰ ਦੇ ਸਵਾਮੀ ਸੁਰੇਸ਼ਵਰਾਨੰਦ ਪੁਰੀ ਵਲੋਂ ਕਥਾ ਕੀਤੀ ਗਈ।

ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ, ਸਾਬਕਾ ਕੌਂਸਲਰ ਤੇ ਅਕਾਲੀ ਆਗੂ ਹਰਮਨਪ੍ਰੀਤ ਸਿੰਘ ਪ੍ਰਿੰਸ, ਅਕਾਲੀ ਆਗੂ ਅਜੈਪਾਲ ਮਿੱਡੂਖੇੜਾ, ਆਪ ਆਗੂ ਅਤੁਲ ਸ਼ਰਮਾ, ਰਮਨ ਸ਼ੈਲੀ, ਹਰਸਿਮਰਨ ਸਿੰਘ ਚੰਦੂਮਾਜਰਾ, ਵਿਸ਼ਾਲ ਸ਼ਰਮਾ, ਮਨੋਜ ਜੋਸ਼ੀ, ਸਾਬਕਾ ਕੌਂਸਲਰ ਅਸ਼ੋਕ ਝਾਅ ਅਤੇ ਹੋਰ ਕਈ ਸਮਾਜ ਸੇਵੀ ਆਗੂ ਹਾਜਿਰ ਹੋਏ।
ਇਸ ਤੋਂ ਇਲਾਵਾ ਹਰਿਆਵਲ ਪੰਜਾਬ ਤੋਂ ਬ੍ਰਿਜਮੋਹਨ ਜੋਸ਼ੀ, ਮਾਂ ਅੰਨਪੂਰਨਾ ਸੇਵਾ ਸਮਿਤੀ ਫੇਜ਼-5 ਮੁਹਾਲੀ ਦੇ ਪ੍ਰਧਾਨ ਅਨੀਤਾ ਜੋਸ਼ੀ ਅਤੇ ਉਹਨਾਂ ਦੀ ਟੀਮ ਗਊ ਗਰਾਸ ਸੇਵਾ ਸੁਸਾਇਟੀ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ।
ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਤੋਂ ਪ੍ਰਧਾਨ ਦੇਸਰਾਜ ਗੁਪਤਾ, ਜੇ.ਪੀ. ਅਗਰਵਾਲ, ਆਰ.ਕੇ. ਕਾਲੀਆ, ਰਾਜ ਕੁਮਾਰ ਸ਼ਰਮਾ, ਐਮ.ਪੀ.ਸੂਦ, ਸਤੀਸ਼ ਪੀਪਟ, ਅੰਸ਼ੁਲ ਬਾਂਸਲ, ਮਹਿਲਾ ਸੰਕੀਰਤਨ ਮੰਡਲ ਪ੍ਰਧਾਨ ਪੁਸ਼ਪਾ ਸ਼ਰਮਾ, ਇੰਦਰਾ ਗਰਗ, ਰਾਕੇਸ਼ ਗੁਪਤਾ, ਰਾਕੇਸ਼ ਬਾਂਸਲ ਅਤੇ ਗੌਤਮ ਜੈਨ, ਬੌਬੀ ਸ਼ਰਮਾ ਵੀ ਹਾਜਰ ਸਨ।