ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜਿਲ੍ਹਾ ਆਗੂ ਕਰਨੈਲ ਸਿੰਘ ਦੀ ਅਗਵਾਈ ਹੇਠ ਚੋਣ ਇਜਲਾਸ ਹੋਇਆ

ਮਾਹਿਲਪੁਰ, 28 ਅਪ੍ਰੈਲ- ਵਿਦਿਆਰਥੀਆਂ,ਅਧਿਆਪਕਾਂ ਅਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਲਈ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸੂਬੇ ਭਰ ਵਿੱਚ ਜਥੇਬੰਦੀ ਦੇ ਢਾਂਚੇ ਦੇ ਪੁਨਰ ਗਠਨ ਦੀ ਚੱਲ ਰਹੀ ਪ੍ਰਕਿਰਿਆ ਤਹਿਤ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਬਲਾਕ ਮਾਹਿਲਪੁਰ ਦੀ ਚੋਣ ਲਈ ਮਾਹਿਲਪੁਰ ਵਿਖੇ ਜਿਲ਼ਾ ਆਗੂ ਕਰਨੈਲ ਸਿੰਘ ਦੀ ਅਗਵਾਈ ਹੇਠ ਬਲਾਕ ਪੱਧਰੀ ਚੋਣ ਇਜਲਾਸ ਕੀਤਾ ਗਿਆ।

ਜਿਸ ਵਿੱਚ ਮਾਹਿਲਪੁਰ ਬਲਾਕ ਦੇ ਅਧਿਆਪਕਾਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ।  ਇਸ ਭਰਵੇਂ ਅਜਲਾਸ ਵਿੱਚ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਕਰਨੈਲ ਸਿੰਘ ਬਲਾਕ ਪ੍ਰਧਾਨ,ਬਲਾਕ ਸਕੱਤਰ ਹਰੀਸ਼ ਕੁਮਾਰ,ਕੈਸ਼ੀਅਰ ਮਨਜੀਤ ਕੌਰ, ਬਲਾਕ ਕਮੇਟੀ ਮੈਂਬਰ ਬਖਸ਼ੋ ਰਾਣੀ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਸਿੰਘ,ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ ਚੁਣੇ ਗਏ। ਇਜਲਾਸ ਵਿੱਚ ਆਏ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਸਰਕਾਰ ਰਾਸ਼ਟਰੀ ਸਿੱਖਿਆ ਨੀਤੀ 2020 ਰੱਦ ਕਰੇ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ। ਇਸ ਦੇ ਨਾਲ ਹੀ ਸਰਕਾਰ ਕੰਪਿਊਟਰ ਅਧਿਆਪਕਾ ਨੂੰ ਸੀ.ਐਸ. ਆਰ. ਰੂਲ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ ਕਰੇ। ਚੋਣ ਡਿਊਟੀਆਂ ਅਤੇ ਬੀ. ਐਲ. ਓ. ਡਿਊਟੀਆਂ ਵਿੱਚ ਅਧਿਆਪਕਾਂ ਨੂੰ ਲਾ ਕੇ  ਵਿਦਿਆਰਥੀਆਂ ਦੀ ਪੜਾਈ ਦਾ ਜੋ ਨੁਕਸਾਨ ਸਰਕਾਰ ਕਰ ਰਹੀ ਡੀਟੀਐਫ ਯੂਨੀਅਨ ਉਸ ਦਾ ਵਿਰੋਧ ਕਰਦੀ ਹੈ। ਪ੍ਰਾਇਮਰੀ ਬਲਾਕ ਮਾਹਿਲਪੁਰ ਅਤੇ ਕੋਟ ਫਤੂਹੀ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰੇ ਸਰਕਾਰ ਅਤੇ ਪ੍ਰਾਇਮਰੀ ਵਿੱਚ ਦਰਜਾ ਚਾਰ ਦੀਆਂ ਪੋਸਟਾਂ ਦੇਵੇ। ਸੈਂਟਰ ਲੈਵਲ ਤੇ ਡਾਟਾ ਐਂਟਰੀ ਉਪਰੇਟਰ ਦਿੱਤਾ ਜਾਵੇ । 
ਅਧਿਆਪਕ ਮੰਗਾ ਲਈ ਡੀ.ਟੀ.ਐਫ  ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਮੂਹ ਅਧਿਆਪਕ ਵਰਗ ਨੂੰ ਸਰਗਰਮੀ ਨਾਲ ਵੱਧ ਚੜ ਕੇ  ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਅਧਿਆਪਕ ਆਗੂ ਦਲਜੀਤ ਸਿੰਘ ,ਡੈਮੋਕਰੇਟਿਕ ਪੈਨਸ਼ਨਰ ਫਰੰਟ ਜਿਲਾ ਕਨਵੀਨਰ ਬਲਵੀਰ ਖਾਨਪੁਰ, ਹੰਸ ਰਾਜ, ਅਮਰਜੀਤ ਬੰਗੜ,ਮਨੋਜ ਬੰਗਾ, ਰਣਜੀਤ ਮਾਹਿਲਪੁਰ,ਕਮਲਜੀਤ ਸਿੰਘ, ਸਤਵੰਤ ਸਿੰਘ ਸ਼ਾਮਲ ਸਨ।