ਹੁਸ਼ਿਆਰ ਵਿਦਿਆਰਥਣ ਨੂੰ ਸਾਂਈ ਮੁਰਾਦ ਸ਼ਾਹ ਦੀ ਪਰਿਵਾਰ ਸੰਗਤ ਵੱਲੋਂ 21000 ਰੁਪਏ ਦਾ ਸਹਿਯੋਗ ਦਿੱਤਾ ਗਿਆ

ਮਾਹਿਲਪੁਰ, 28 ਅਪ੍ਰੈਲ - ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ ਤਾਜੇਵਾਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਜੈਸਕਾ ਨੇ ਦਸਵੀਂ ਕਲਾਸ ਦੇ ਆਏ ਨਤੀਜੇ ਵਿੱਚ ਵੱਡੀ ਮੱਲ ਮਾਰਦਿਆਂ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਬੇਟੀ ਦੀ ਮਿਹਨਤ ਨੂੰ ਮੁੱਖ ਰੱਖਦਿਆਂ ਉਸ ਨੂੰ ਮਾਣ ਦਿੰਦਿਆਂ ਸਾਈਂ ਮੁਰਾਦ ਸ਼ਾਹ ਜੀ ,( ਸਾਈਂ ਲਾਡੀ ਸ਼ਾਹ ਜੀ ਨਕੋਦਰ) ਦੀ ਪਰਵਾਰ ਸੰਗਤ ਵਲੋਂ 21 ਹਜ਼ਾਰ ਰੁਪਏ ਨਗਦ ਇਨਾਮ ਅਤੇ ਅਗਲੀ ਪੜ੍ਹਾਈ ਸਕੂਲ ਫੀਸ ਵਾਸਤੇ ਮਾਇਆ ਦਾ ਸਹਿਯੋਗ ਦਿੱਤਾ ਗਿਆ ਹੈ।

 ਇਸ ਮੌਕੇ ਸੰਤ ਮਹਾਂਵੀਰ ਸਿੰਘ ਤਾਜੇਵਾਲ ਨੇ ਕਿਹਾ ਕਿ ਅਸੀਂ ਲੋਕ ਐਵੇਂ ਜਾਣੇ ਅਣਜਾਣੇ ਵਿੱਚ ਸਾਧੂਆਂ ਨੂੰ ਭੰਡਦੇ ਰਹਿੰਦੇ ਆ, ਪਰ ਸੱਚਾਈ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ। ਇਹਨਾਂ ਮਹਾਂਪੁਰਖਾਂ ਦੀ ਸੰਗਤ ਵਲੋਂ ਹੋਰ ਬੇਅੰਤ ਸਮਾਜ ਭਲਾਈ ਦੇ ਕਾਰਜ਼ ਕੀਤੇ ਜਾਂਦੇ ਹਨ। ਮੁੱਕਦੀ ਗੱਲ ਇਹ ਹੈ ਕਿ ਚੰਗੇ ਸਾਧੂਆਂ ਦੀ ਚੰਗੀ ਸੰਗਤ ਚੰਗੇ ਕੰਮ ਕਰ ਰਹੀ ਹੈ। ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸਾਰੇ ਪਰਵਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।