ਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ
ਲੁਧਿਆਣਾ - ਪ੍ਰਦੂਸ਼ਿਤ ਗੈਸ ਫੈਕਟਰੀ ਭੂੰਦੜੀ ਵਿਰੋਧੀ ਧਰਨਾ ਅੱਜ 31ਵੇ ਦਿਨ 'ਚ ਪਹੁੰਚ ਗਿਆ ਹੈ। ਸੰਘਰਸ਼ ਕਮੇਟੀ ਦੇ ਬੁਲਾਰੇ ਹਰਪ੍ਰੀਤ ਸਿੰਘ ਹੈਪੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਅਮਰੀਕ ਸਿੰਘ ਰਾਮਾ, ਪੇਂਡੂ ਮਜਦੂਰ ਯੂਨੀਅਨ (ਮਸ਼ਾਲ), ਲਾਲ ਸਿੰਘ ਗੋਰਾਹੂਰ, ਆਂਗਨਵਾੜੀ ਵਰਕਰ ਯੂਨੀਅਨ ਬਲਾਕ ਸਿੱਧਵਾਂਬੇਟ ਦੀ ਸਕੱਤਰ ਬੀਬੀ ਗੁਰਚਰਨ ਕੌਰ ਨੇ ਕਿਹਾ ਕਿ ਇਹ ਸਰਮਾਏਦਾਰਾਂ ਦੇ ਰਾਖੇ ਪੰਜ ਸਾਲਾਂ ਬਾਅਦ ਝੂਠੇ ਲਾਰੇ ਲਾ ਕੇ ਸਾਥੋਂ ਵੋਟਾਂ ਲੈ ਜਾਦੇ ਹਨ, ਪਰ ਇਹਨਾ ਦਾ ਕੋਈ ਵੀ ਵਾਅਦਾ ਵਫਾ ਨਹੀ ਕਰਦਾ ਤੇ ਹਰ ਵਾਰ ਇਹ ਭੋਲ਼ੀ ਜਨਤਾ ਨਾਲ਼ ਗਦਾਰੀ ਕਰਦੇ ਹਨ।

ਉਹਨਾਂ ਕਿਹਾ ਕਿ ਇਹਨਾਂ ਨੂੰ ਘੇਰ ਕੇ ਸੁਆਲ ਪੁੱਛਣੇ ਚਾਹੀਦੇ ਹਨ।ਸਟੇਜ ਸਕੱਤਰ ਦੀ ਭੂਮਿਕਾ ਭਿੰਦਰ ਸਿੰਘ ਭਿੰਦੀ ਨੇ ਬਾਖੂਬੀ ਨਿਭਾਈ। ਸਾਥੀ ਮੇਵਾ ਸਿੰਘ ਅਣਜਾਣ ਤੇ ਰਾਮ ਸਿੰਘ ਹਠੂਰ ਨੇ ਵਧੀਆ ਉਸਾਰੂ ਗੀਤ ਗਾਏ। ਬਾਅਦ ਚ ਲੋਕਾਂ ਦਾ ਧੰਨਵਾਦ ਕਰਦਿਆ ਡਾ. ਸੁਖਦੇਵ ਸਿੰਘ ਨੇ ਕਿਹਾ ਇਹ ਚੋਣਾਂ ਦਾ ਭੁਲੇਖਾ ਹਾਕਮ ਪੰਜੀ ਸਾਲੀ ਪਾਉਂਦੇ ਹਨ, ਪਰ ਬਦਲਦਾ ਕੁਝ ਵੀ ਨਹੀਂ। ਇਹ ਸਰਮਾਏਦਾਰੀ ਪ੍ਰਬੰਧ ਦੀ ਇਕ ਗੁੱਝੀ ਚਾਲ ਹੈ, ਜਿਸ ਵਿੱਚ ਉਹ ਜਨਤਾ ਨੂੰ ਭਰਮਾ ਕੇ ਰੱਖਣਾ ਚਾਹੁੰਦੇ ਹਨ।
ਲੰਗਰ ਕਮੇਟੀ ਦੇ ਸੇਵਾਦਾਰਾ ਜਗਮੋਹਨ ਸਿੰਘ ਗਿਲ, ਮਨਮੋਹਨ ਸਿੰਘ ਗਿਲ, ਗੁਰਮੇਲ ਸਿੰਘ, ਮਲਕੀਤ ਸਿੰਘ ਚੀਮਾ, ਰਛਪਾਲ ਸਿੰਘ ਤੂਰ, ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਨਿੱਕਾ, ਸੰਜੂ ਗੋਇਲ, ਜਿੰਦੂ, ਜਸਵੰਤ ਸਿੰਘ ਪ੍ਰਧਾਨ, ਗੁਰਮੇਲ ਸਿੰਘ ਸਨੇਤ ਨੇ ਸੇਵਾ ਨਿਭਾਈ। ਇਹ ਜਾਣਕਾਰੀ ਪ੍ਰਦੂਸ਼ਿਤ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਮੈਂਬਰ ਗੁਰਜੀਤ ਸਿੰਘ ਮੰਤਰੀ, ਤੇਜਿੰਦਰ ਸਿੰਘ ਤੇਜਾ, ਕੋਮਲਪ੍ਰੀਤ ਸਿੰਘ, ਸੂਬੇਦਾਰ ਕਾਲਾ ਸਿੰਘ, ਜਸਵਿੰਦਰ ਰਾਜੂ, ਸੁਰਜੀਤ ਸਿੰਘ ਸਾ.ਚੈਅਰਮੈਨ ਵੱਲੋ ਦਿੱਤੀ ਗਈ।