
ਚਾਮੁੰਡਾ ਫਿਲਿੰਗ ਸਟੇਸ਼ਨ ਤੇ ਕੀਤੀ ਲੁੱਟ ਦੇ ਦੋਸ਼ੀਆਂ ਨੂੰ ਬਲਾਚੌਰ ਪੁਲਸ ਨੇ ਰਾਤੋ ਰਾਤ ਗ੍ਰਿਫਤਾਰ ਕਰਿਆ
ਬਲਾਚੌਰ - ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਥਾਨਕ ਡੀ ਐਸ ਪੀ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿੱਚ ਇੰਸਪੈਕਟਰ ਦਲਜੀਤ ਸਿੰਘ ਗਿੱਲ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਸਾਥੀ ਟੀਮ ਨੇ ਚਾਮੁੰਡਾ ਫਿਲਿੰਗ ਸਟੇਸ਼ਨ ਗੜ੍ਹਸ਼ੰਕਰ ਰੋਡ ਰੁੜਕੀ ਕਲਾਂ ਤੇ ਪਿਸਤੌਲ ਦੀ ਨੋਕ ਤੇ ਹੋਈ ਲੁੱਟ ਖੋਹ ਦੀ ਵਾਰਦਾਤ ਸੰਬੰਧੀ ਮੁਕੱਦਮਾ ਦਰਜ ਕੀਤਾ ਗਿਆ।
ਬਲਾਚੌਰ - ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਥਾਨਕ ਡੀ ਐਸ ਪੀ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿੱਚ ਇੰਸਪੈਕਟਰ ਦਲਜੀਤ ਸਿੰਘ ਗਿੱਲ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਸਾਥੀ ਟੀਮ ਨੇ ਚਾਮੁੰਡਾ ਫਿਲਿੰਗ ਸਟੇਸ਼ਨ ਗੜ੍ਹਸ਼ੰਕਰ ਰੋਡ ਰੁੜਕੀ ਕਲਾਂ ਤੇ ਪਿਸਤੌਲ ਦੀ ਨੋਕ ਤੇ ਹੋਈ ਲੁੱਟ ਖੋਹ ਦੀ ਵਾਰਦਾਤ ਸੰਬੰਧੀ ਮੁਕੱਦਮਾ ਦਰਜ ਕੀਤਾ ਗਿਆ।
ਜਿਸ ਸੰਬੰਧੀ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਦੀ ਪੈੜ ਨੱਪਦਿਆਂ ਹੋਇਆਂ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਰਾਤੋ ਰਾਤ ਕਥਿਤ ਦੋਸ਼ੀਆਂ ਜਸ਼ਨ ਪੁੱਤਰ ਰਜੇਸ਼ ਕੁਮਾਰ ਵਾਸੀ ਕੌਲਗੜ੍ਹ ਥਾਣਾ ਸਦਰ ਬਲਾਚੌਰ, ਗੁਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕਰੀਮਪੁਰ ਧਿਆਨੀ ਥਾਣਾ ਪੋਜੇਵਾਲ, ਹਰਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੌਲਗੜ੍ਹ ਥਾਣਾ ਸਦਰ ਬਲਾਚੌਰ ਅਤੇ ਸੁਨੀਲ ਚੌਪੜਾ ਪੁੱਤਰ ਓਮ ਪ੍ਰਕਾਸ਼ ਚੌਪੜਾ ਵਾਸੀ ਕਰੀਮਪੁਰ ਧਿਆਨੀ ਥਾਣਾ ਪੋਜੇਵਾਲ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਪਰੰਤ ਉਹਨਾਂ ਵਲੋਂ ਲੁੱਟੀ ਹੋਈ ਰਕਮ 76,800 ਵੀ ਬਰਾਮਦ ਕੀਤੀ ਗਈ ੳਤੇ ਵਾਰਦਾਤ ਸਮੇਂ ਵਰਤਿਆ ਇਕ ਪਿਸਟਲ, ਇਕ ਦਾਤਰ, ਇਕ ਮੋਟਰਸਾਈਕਲ ਅਤੇ ਤਿੰਨ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਤਿੰਨ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਸਨਾਖ਼ਤ ਇਸ ਪੰਪ ਤੇ ਹੀ ਕੰਮ ਕਰਦੇ ਸੇਲਜਮੈਨਾਂ ਵਜੋਂ ਹੋਈ ਹੈ।ਇਸ ਸੰਬੰਧੀ ਮਾਲਕ ਇਕਬਾਲ ਸਿੰਘ ਨੂੰ ਬੁਲਾ ਕੇ ਉਸ ਨੂੰ ਇਨਸਾਫ ਦਿੰਦਿਆਂ ਹੋਇਆਂ ਇਹਨਾਂ ਦੀ ਸਨਾਖ਼ਤ ਵੀ ਕਰਵਾਈ ਗਈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਜੈ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਵਾਰਡ ਨੰਬਰ 5 ਬਲਾਚੌਰ ਥਾਣਾ ਸਿਟੀ ਬਲਾਚੌਰ ਵਲੋਂ ਚੋਰੀ ਦਾ ਮੁਕੱਦਮਾ ਥਾਣਾ ਸਿਟੀ ਬਲਾਚੌਰ ਦਰਜ ਕੀਤਾ ਗਿਆ ਸੀ। ਜਿਸ ਨੂੰ ਵੀ ਚੌਵੀ ਘੰਟਿਆਂ ਵਿਚ ਟ੍ਰੇਸ ਕੀਤਾ ਗਿਆ ਅਤੇ ਮੁਕੱਦਮਾ ਦਾ ਦੋਸ਼ੀ ਹਰਜਿੰਦਰ ਸਿੰਘ ਉਰਫ ਸਾਬੀ ਪੁੱਤਰ ਦਰਸ਼ਨ ਸਿੰਘ ਵਾਸੀ ਮੋਹਰ ਥਾਣਾ ਸਦਰ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੇ ਹੋਏ ਲਗਭਗ 1,50,000 ਦੀ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ।
ਦੋਵਾਂ ਮੁਕੱਦਮਿਆਂ ਵਿੱਚ ਮੁਦੱਈ ਮੁਕੱਦਮਿਆਂ ਵਲੋਂ ਜੋ ਮੁਕੱਦਮੇ ਦਰਜ ਕਰਵਾਏ ਗਏ ਸਨ। ਇਹਨਾਂ ਵਿੱਚ 100 ਫੀਸਦੀ ਰਿਕਵਰੀ ਕਰਵਾਈ ਗਈ ਹੈ ਅਤੇ ਸੰਬੰਧਿਤ ਧਿਰਾਂ ਨੂੰ ਪੂਰਾ ਇਨਸਾਫ ਦਿੱਤਾ ਗਿਆ ਹੈ, ਤਾਂ ਜੋ ਪਬਲਿਕ ਦਾ ਪੁਲਸ ਉਪਰ ਹੋਰ ਵੀ ਵਿਸ਼ਵਾਸ ਬਣ ਸਕੇ।
