ਗੁ. ਸ੍ਰੀ ਗੁਰੂ ਸਿੰਘ ਸਭਾ ਪਿੰਡ ਖਾਨਪੁਰ ਵਿਖੇ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ

ਮਾਹਿਲਪੁਰ, 28 ਅਪ੍ਰੈਲ - ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵੱਲੋਂ ਕਰਵਾਏ ਜਾਂਦੇ ਮਹੀਨਾਵਰ ਸਮਾਗਮਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਇਸ ਵਾਰ ਦਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਖਾਨਪੁਰ ਵਿਖੇ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਸਰਹਾਲਾ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਖਾਨਪੁਰ ਦੀ ਸਰਬੱਤ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ|

 ਇਸ ਸਮਾਗਮ ਵਿੱਚ ਕਥਾਵਾਚਕ ਬੀਬੀ ਗੁਰਸ਼ਰਨਪ੍ਰੀਤ ਕੌਰ ਬਠਿੰਡਾ ਨੇ 'ਗੁਰਸਿੱਖ ਦੀ ਰਹਿਣੀ ਕੈਸੀ ਹੋਵੇ' ਵਿਸ਼ੇ ਤੇ ਪਰਵਚਨ ਕਰਦਿਆਂ ਸੰਗਤਾਂ ਨੂੰ ਸੇਵਾ ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਭਾਈ ਬਲਵੀਰ ਸਿੰਘ ਮਨੋਲੀਆਂ ਦੇ ਕੀਰਤਨੀ ਜਥਾ ਸੰਗਤਾਂ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ। ਕਥਾਵਾਚਕ ਭਾਈ ਦਿਆਲ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਧੰਨਾ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਉਨਾਂ ਦੇ ਪ੍ਰੇਮ ਭਗਤੀ ਵਾਲੇ ਸੰਦੇਸ਼ ਤੋਂ ਸੰਗਤਾਂ ਨਾਲ ਸਾਂਝ ਪਾਈ। 
ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਸੰਗਤਾਂ ਨੂੰ ਜਿੱਥੇ ਧੰਨ- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਗਾਉਣਾ ਹੈ। ਉਸਦੇ ਨਾਲ ਹੀ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣਾ ਵੀ ਹੈ। ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਚਲਿਆ। ਇਸ ਮੌਕੇ ਜਿਸ ਜਗਮੀਤ ਸਿੰਘ, ਮਹਿੰਦਰ ਸਿੰਘ ਬੱਲੋ, ਹਰਬੰਸ ਸਿੰਘ ਸਰਹਾਲਾ, ਸੋਹਨ ਸਿੰਘ ਦਾਦੂਵਾਲ, ਗੁਰਜਿੰਦਰ ਸਿੰਘ ਗੋਗਾ, ਜਸਵੀਰ ਸਿੰਘ, ਮਾਸਟਰ ਇੰਦਰਜੀਤ ਸਿੰਘ ਸਰਹਾਲਾ ਖੁਰਦ, ਸਰਦਾਰ ਰਣਵੀਰ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੀਪ ਸਿੰਘ ਚੱਕ ਕਟਾਰੂ, ਅੰਮ੍ਰਿਤਪਾਲ ਸਿੰਘ ਦਾਦੂਵਾਲ, ਸਤਿੰਦਰ ਸਿੰਘ ਜੈਤਪੁਰ, ਸਤਨਾਮ ਸਿੰਘ ਮਾਹਿਲਪੁਰ, ਸਤਨਾਮ ਸਿੰਘ, ਨਵਜੋਤ ਸਿੰਘ ਬੱਡੋ, ਬਹਾਦਰ ਸਿੰਘ, ਰਸ਼ਪਾਲ ਸਿੰਘ ਪਾਲਾ, ਗੁਰਬਖਸ਼ ਸਿੰਘ ਖਾਨਪੁਰ,  ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਪਿੰਡ ਖਾਨਪੁਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।