ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ
ਮਾਹਿਲਪੁਰ, 28 ਅਪ੍ਰੈਲ - ਅੱਜ ਲੋਕ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਆਪਣੇ ਸਾਥੀਆਂ ਸਮੇਤ ਹਲਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਹਲਕਾ ਚੱਬੇਵਾਲ ਦੇ ਇੰਚਾਰਜ ਡਾ. ਦਿਲਬਾਗ ਰਾਏ, ਮੇਅਰ ਅਰੁਣ ਖੋਸਲਾ, ਮੰਡਲ ਪ੍ਰਧਾਨ ਮੰਗਤ ਰਾਮ ਮੰਗਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਸਭ ਤੋਂ ਪਹਿਲਾਂ ਮਾਤਾ ਕਲਿਆਣੀ ਮੰਦਿਰ ਪਿੰਡ ਖੰਨੀ, ਡੇਰਾ ਰਤਨਪੁਰੀ ਜੇਜੋ ਦੁਆਬਾ, ਗੁਰਦੁਆਰਾ ਪੀਰ ਬਾਲਾ ਸਾਹਿਬ ਫਤਿਹਪੁਰ ਕੋਠੀ, ਡੇਰਾ ਬਾਬਾ ਦੋ ਗੁੱਤਾਂ ਵਾਲੇ ਜੀ ਭੁੱਲੇਵਾਲ ਗੁੱਜਰਾ, ਮਾਂ ਭਾਮੇਸ਼ਵਰੀ ਮੰਦਰ ਭਾਮ, ਠਕਰੋਵਾਲ ਡੇਰਾ, ਗੁਰਦੁਆਰਾ ਸਾਹਿਬ ਹਰਖੋਵਾਲ ਵਿਖੇ ਪਹੁੰਚ ਕੇ ਸੰਤ-ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲਿਆ ਅਤੇ ਮੱਥਾ ਟੇਕਿਆ। ਇਸ ਮੌਕੇ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਮਾਤਮਾ ਤੋਂ ਅਸ਼ੀਰਵਾਦ ਲੈ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਉਹ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਲੋਕਾਂ ਅਤੇ ਦੇਸ਼ ਦੀ ਸੇਵਾ ਕਰਨਗੇ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਕੇਂਦਰ ਤੋਂ ਨਵੇਂ ਪ੍ਰੋਜੈਕਟ ਲਿਆਂਦੇ ਜਾਣਗੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਮਕਸਦ ਇਲਾਕਾ ਨਿਵਾਸੀਆਂ ਦੀ ਸੇਵਾ ਕਰਨਾ ਅਤੇ ਇਲਾਕੇ ਦਾ ਵਿਕਾਸ ਕਰਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧੀਰਜ ਐਰੀ, ਨੀਲਮ ਸ਼ਰਮਾ, ਮੰਨਤ ਪ੍ਰਧਾਨ ਮਹਿਲਾ ਮੋਰਚਾ ਆਦਿ ਹਾਜ਼ਰ ਸਨ।