
ਨਾਕਾ ਤੋੜ ਕੇ ਕਾਰ ਚਾਲਕ ਫਰਾਰ, ਵਾਲ ਵਾਲ ਬਚੇ ਪੁਲਿਸ ਮੁਲਾਜ਼ਮ
ਪਟਿਆਲਾ 26 ਮਾਰਚ - ਇੱਥੇ 22 ਨੰਬਰ ਫਾਟਕ ਨੇੜੇ ਲਾਏ ਗਏ ਇਕ ਪੁਲਿਸ ਨਾਕੇ ਦੌਰਾਨ ਪੁਲਿਸ ਕਰਮਚਾਰੀ ਉਸ ਵੇਲੇ ਵਾਲ ਵਾਲ ਬਚ ਗਏ ਜਦੋਂ ਇੱਕ ਕਾਰ ਚਾਲਕ ਕੱਟ ਮਾਰਦੇ ਹੋਏ ਨਾਕਾ ਤੋੜ ਕੇ ਫਰਾਰ ਹੋ ਗਿਆ। ਪੁਲਿਸ ਨੇ ਗੱਡੀ ਦਾ ਨੰਬਰ ਨੋਟ ਕਰਕੇ ਐਫਆਈਆਰ ਦਰਜ ਕਰ ਲਈ ਹੈ। ਕਾਰ ਚਾਲਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ, ਜਿਸ ਕਾਰਨ ਥਾਣਾ ਸਿਵਲ ਲਾਈਨ ਦੇ ਅਧਿਕਾਰੀ ਮੁਲਜ਼ਮਾਂ ਦੀ ਪਛਾਣ ਕਰਨ ਲਈ ਕਾਰ ਦੇ ਮਾਲਕ ਦਾ ਪਤਾ ਲਗਾ ਰਹੇ ਹਨ। ਨਾਕੇ ’ਤੇ ਤਾਇਨਾਤ ਏ.ਐਸ.ਆਈ. ਦੇ ਬਿਆਨਾਂ ਅਨੁਸਾਰ ਉਹ ਪੁਲੀਸ ਪਾਰਟੀ ਸਮੇਤ ਨਾਕੇ ’ਤੇ ਸਨ ਜਦੋਂ ਪਟਿਆਲਾ ਨੰਬਰ ਵਾਲੀ ਇੱਕ ਕਾਰ ਆਉਂਦੀ ਦਿਖਾਈ ਦਿੱਤੀ, ਜਿਸ ’ਤੇ ਪੁਲੀਸ ਦੀ ਬੱਤੀ ਲੱਗੀ ਹੋਈ ਸੀ।
ਪਟਿਆਲਾ 26 ਮਾਰਚ - ਇੱਥੇ 22 ਨੰਬਰ ਫਾਟਕ ਨੇੜੇ ਲਾਏ ਗਏ ਇਕ ਪੁਲਿਸ ਨਾਕੇ ਦੌਰਾਨ ਪੁਲਿਸ ਕਰਮਚਾਰੀ ਉਸ ਵੇਲੇ ਵਾਲ ਵਾਲ ਬਚ ਗਏ ਜਦੋਂ ਇੱਕ ਕਾਰ ਚਾਲਕ ਕੱਟ ਮਾਰਦੇ ਹੋਏ ਨਾਕਾ ਤੋੜ ਕੇ ਫਰਾਰ ਹੋ ਗਿਆ। ਪੁਲਿਸ ਨੇ ਗੱਡੀ ਦਾ ਨੰਬਰ ਨੋਟ ਕਰਕੇ ਐਫਆਈਆਰ ਦਰਜ ਕਰ ਲਈ ਹੈ। ਕਾਰ ਚਾਲਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ, ਜਿਸ ਕਾਰਨ ਥਾਣਾ ਸਿਵਲ ਲਾਈਨ ਦੇ ਅਧਿਕਾਰੀ ਮੁਲਜ਼ਮਾਂ ਦੀ ਪਛਾਣ ਕਰਨ ਲਈ ਕਾਰ ਦੇ ਮਾਲਕ ਦਾ ਪਤਾ ਲਗਾ ਰਹੇ ਹਨ।
ਨਾਕੇ ’ਤੇ ਤਾਇਨਾਤ ਏ.ਐਸ.ਆਈ. ਦੇ ਬਿਆਨਾਂ ਅਨੁਸਾਰ ਉਹ ਪੁਲੀਸ ਪਾਰਟੀ ਸਮੇਤ ਨਾਕੇ ’ਤੇ ਸਨ ਜਦੋਂ ਪਟਿਆਲਾ ਨੰਬਰ ਵਾਲੀ ਇੱਕ ਕਾਰ ਆਉਂਦੀ ਦਿਖਾਈ ਦਿੱਤੀ, ਜਿਸ ’ਤੇ ਪੁਲੀਸ ਦੀ ਬੱਤੀ ਲੱਗੀ ਹੋਈ ਸੀ।
ਸ਼ੱਕ ਦੇ ਆਧਾਰ 'ਤੇ ਪੁਲਿਸ ਟੀਮ ਨੇ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਾਕਾ ਤੋੜ ਕੇ ਫਰਾਰ ਹੋ ਗਿਆ। ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ। ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕਾਰ ਦੇ ਮਾਲਕ ਨੂੰ ਲੱਭਣ ਲਈ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
