
ਮਿਸ਼ਨ ਐਵਰਗਰੀਨ (ਰਜਿ:) ਸੰਸਥਾ ਦੀ ਮੀਟਿੰਗ ਹੋਈ
ਲੁਧਿਆਣਾ - ਮਿਸ਼ਨ ਐਵਰਗਰੀਨ (ਰਜਿ:) ਸੰਸਥਾ ਦੀ ਇੱਕ ਜ਼ਰੂਰੀ ਮੀਟਿੰਗ ਸੰਸਥਾ ਦੇ ਪ੍ਰਧਾਨ ਸਰਦਾਰ ਕਰਮਜੀਤ ਸਿੰਘ ਕੈਂਥ ਦੀ ਪ੍ਰਧਾਨਗੀ ਵਿੱਚ ਰਾਜਗੁਰੂ ਨਗਰ, ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸੰਸਥਾ ਦੀਆਂ ਪਹਿਲੀਆਂ ਗਤੀਵਿਧੀਆਂ ਅਤੇ ਭਵਿੱਖ ਦੀ ਰੂਪ ਰੇਖਾ ਵਾਰੇ ਵਿਸਥਾਰ ਵਿੱਚ ਵਿਚਾਰ ਕੀਤਾ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਮਿਲਖਾ ਸਿੰਘ ਔਲਖ (ਸਾਬਕਾ ਡੀਨ ਪੀ ਏ ਯੂ) ਅਤੇ ਡਾਕਟਰ ਚਰਨਜੀਤ ਸਿੰਘ ਕੈਂਥ (ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ) ਦੋਹਾਂ ਨੂੰ ਮਿਸ਼ਨ ਐਵਰਗਰੀਨ ਸੰਸਥਾ ਦੇ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਗਿਆ।
ਲੁਧਿਆਣਾ - ਮਿਸ਼ਨ ਐਵਰਗਰੀਨ (ਰਜਿ:) ਸੰਸਥਾ ਦੀ ਇੱਕ ਜ਼ਰੂਰੀ ਮੀਟਿੰਗ ਸੰਸਥਾ ਦੇ ਪ੍ਰਧਾਨ ਸਰਦਾਰ ਕਰਮਜੀਤ ਸਿੰਘ ਕੈਂਥ ਦੀ ਪ੍ਰਧਾਨਗੀ ਵਿੱਚ ਰਾਜਗੁਰੂ ਨਗਰ, ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸੰਸਥਾ ਦੀਆਂ ਪਹਿਲੀਆਂ ਗਤੀਵਿਧੀਆਂ ਅਤੇ ਭਵਿੱਖ ਦੀ ਰੂਪ ਰੇਖਾ ਵਾਰੇ ਵਿਸਥਾਰ ਵਿੱਚ ਵਿਚਾਰ ਕੀਤਾ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਮਿਲਖਾ ਸਿੰਘ ਔਲਖ (ਸਾਬਕਾ ਡੀਨ ਪੀ ਏ ਯੂ) ਅਤੇ ਡਾਕਟਰ ਚਰਨਜੀਤ ਸਿੰਘ ਕੈਂਥ (ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ) ਦੋਹਾਂ ਨੂੰ ਮਿਸ਼ਨ ਐਵਰਗਰੀਨ ਸੰਸਥਾ ਦੇ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਗਿਆ। ਇਹਨਾਂ ਤੋਂ ਇਲਾਵਾ ਮੀਟਿੰਗ ਵਿੱਚ ਹਾਜ਼ਰ ਹੋਏ ਸਰਦਾਰ ਗੁਰਵਿੰਦਰ ਸਿੰਘ ਪਨੇਸਰ ਨੇ ਵੀ ਇਸ ਸੰਸਥਾ ਦੀ ਮੈਂਬਰਸ਼ਿਪ ਹਾਸਿਲ ਕੀਤੀ। ਸੰਸਥਾ ਦੇ ਪ੍ਰਧਾਨ ਸਰਦਾਰ ਕਰਮਜੀਤ ਸਿੰਘ ਕੈਂਥ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਿਸ਼ਨ ਦਾ ਕੰਮ ਕੁਦਰਤੀ ਵਾਤਾਵਰਣ ਅਤੇ ਸਮਾਜਿਕ ਵਾਤਾਵਰਣ ਦੀ ਸੇਵਾ ਸੰਭਾਲ ਹੈ। ਜਿਸ ਵਿੱਚ ਸਾਰੇ ਮੈਂਬਰਾਂ ਦੇ ਭਰਵੇਂ ਯੋਗਦਾਨ ਦੀ ਜ਼ਰੂਰਤ ਹੈ। ਉਹਨਾਂ ਹੋਰ ਕਿਹਾ ਕਿ ਅਗਰ ਅਸੀਂ ਇਹ ਕੰਮ ਨਿਰਸੁਆਰਥ ਹੋ ਕੇ ਕਰਾਂਗੇ ਤਾਂ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਸਾਡਾ ਇਹ ਮਿਸ਼ਨ ਨਿਰਵਿਘਨ ਚੱਲਦਾ ਰਹੇਗਾ। ਸੰਸਥਾ ਦੇ ਉੱਪ ਪ੍ਰਧਾਨ ਸਰਦਾਰ ਨਿਰਮਲ ਸਿੰਘ, ਡਾਕਟਰ ਜਸਪ੍ਰੀਤ ਸਿੰਘ ਧਵਨ, ਸਰਦਾਰ ਗੁਰਮੁਖ ਸਿੰਘ ਫੁੱਲਾਂਵਾਲ, ਡਾਕਟਰ ਹਰਪ੍ਰੀਤ ਸਿੰਘ ਘੋਲੀਆ ਅਤੇ ਸਰਦਾਰ ਗੁਰਜੀਤ ਸਿੰਘ ਕੈਂਥ ਆਦਿ ਕਾਰਜਕਾਰੀ ਕਮੇਟੀ ਮੈਂਬਰਾਂ ਨੇ ਵੀ ਇਸ ਮੀਟਿੰਗ ਵਿੱਚ ਆਪਣੇ ਵਿਚਾਰ ਰੱਖੇ। ਮੀਟਿੰਗ ਦੇ ਅਖੀਰ ਵਿੱਚ ਸਰਦਾਰ ਕਰਮਜੀਤ ਸਿੰਘ ਕੈਂਥ (ਪ੍ਰਧਾਨ) ਨੇ ਸਾਰੇ ਮੈਂਬਰਾਂ ਨੂੰ 31 ਮਾਰਚ ਦੇ ਦਿਨ ਇਸ਼ਮੀਤ ਸਿੰਘ ਸੰਗੀਤ ਅਕੈਡਮੀ, ਰਾਜਗੁਰੂ ਨਗਰ, ਲੁਧਿਆਣਾ ਵਿਖੇ ਹੋ ਰਹੇ ਪ੍ਰੋਗ੍ਰਾਮ ਵਿੱਚ ਸ਼ਾਮਿਲ ਹੋਣ ਲਈ ਖੁੱਲਾ ਸੱਦਾ ਦਿੰਦੇ ਹੋਏ ਮੀਟਿੰਗ ਦੀ ਸਮਾਪਤੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਹਰਦੇਵ ਸਿੰਘ ਬੋਪਾਰਾਏ ਕੌਮੀ ਪ੍ਰਧਾਨ ਡਾਕਟਰ ਅੰਬੇਦਕਰ ਇੰਟਰਨੈਸ਼ਨਲ ਫਾਊਂਡੇਸ਼ਨ, ਮਾਸਟਰ ਸੁਰਿੰਦਰ ਸਿੰਘ ਗਿੱਲ ਪਏ ਬੈਂਡ ਪ੍ਰਤਾਪ ਸਿੰਘ ਵਾਲਾ ਤੇ ਬਲਵੀਰ ਸਿੰਘ ਵੜੈਚ ਆਦਿ ਸ਼ਾਮਿਲ ਸਨ।
