
ਪਿੰਡ ਜਖੇਪਲ 'ਚ ਨਾਜਾਇਜ਼ ਮਾਈਨਿੰਗ, ਜੇ ਸੀ ਬੀ ਮਸ਼ੀਨਾਂ, ਟਰੈਕਟਰ ਤੇ ਟਿੱਪਰ ਕਾਬੂ
ਪਟਿਆਲਾ, 26 ਮਾਰਚ - ਜ਼ਿਲ੍ਹੇ 'ਚ ਸ਼ੰਭੂ ਨੇੜਲੇ ਪਿੰਡ ਜਖੇਪਲ ਵਿੱਚ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਕਰਦੇ ਹੋਏ ਪੁਲੀਸ ਨੇ ਛਾਪੇਮਾਰੀ ਦੌਰਾਨ ਦੋ ਜੇਸੀਬੀ, ਇੱਕ ਟਰੈਕਟਰ ਅਤੇ ਤਿੰਨ ਟਿੱਪਰ ਕਬਜ਼ੇ ਵਿੱਚ ਲੈ ਲਏ ਪਰ ਇਨ੍ਹਾਂ ਦੇ ਡਰਾਈਵਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਪਟਿਆਲਾ, 26 ਮਾਰਚ - ਜ਼ਿਲ੍ਹੇ 'ਚ ਸ਼ੰਭੂ ਨੇੜਲੇ ਪਿੰਡ ਜਖੇਪਲ ਵਿੱਚ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਕਰਦੇ ਹੋਏ ਪੁਲੀਸ ਨੇ ਛਾਪੇਮਾਰੀ ਦੌਰਾਨ ਦੋ ਜੇਸੀਬੀ, ਇੱਕ ਟਰੈਕਟਰ ਅਤੇ ਤਿੰਨ ਟਿੱਪਰ ਕਬਜ਼ੇ ਵਿੱਚ ਲੈ ਲਏ ਪਰ ਇਨ੍ਹਾਂ ਦੇ ਡਰਾਈਵਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਮਾਈਨਿੰਗ ਇੰਸਪੈਕਟਰ ਰਾਜਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸ਼ੰਭੂ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਰਾਜਵੀਰ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ 'ਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਛਾਪਾ ਮਾਰਿਆ। ਸ਼ੰਭੂ ਪੁਲੀਸ ਨੇ ਜੇਸੀਬੀ ਚਾਲਕ ਰਮਨਦੀਪ ਸਿੰਘ ਪਿੰਡ ਰਾਜਗੜ੍ਹ ਡਰਾਈਵਰ ਸੁਖਵਿੰਦਰ ਸਿੰਘ ਪਿੰਡ ਰਾਜਗੜ੍ਹ ਡਰਾਈਵਰ ਗੁਰਦੀਪ ਸਿੰਘ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸ਼ੰਭੂ ਦੇ ਐਸਐਚਓ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤਕ ਜ਼ਮੀਨ ਦੇ ਮਾਲਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲੀਸ ਉਸ ਦੀ ਸ਼ਨਾਖ਼ਤ ਲਈ ਕਾਰਵਾਈ ਕਰ ਰਹੀ ਹੈ।
