ਆਟਾ ਦਾਲ ਸਕੀਮ ਤੋਂ ਵਾਂਝੇ ਹਨ ਪੰਜਾਬ ਭਰ ਦੇ ਹਜ਼ਾਰਾਂ ਯੋਗ ਲੋੜਵੰਦ - ਬਲਦੇਵ ਭਾਰਤੀ

ਨਵਾਂਸ਼ਹਿਰ - ਪੰਜਾਬ ਦੀਆਂ 28 ਮੁਲਾਜ਼ਮ, ਮਜ਼ਦੂਰ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਅਤੇ ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਐੱਨ.ਐੱਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਟਾ ਦਾਲ ਸਕੀਮ ਦੇ ਕੱਟੇ ਹੋਏ ਨੀਲੇ ਕਾਰਡ (ਸਮਾਰਟ ਕਾਰਡ) ਦੁਬਾਰਾ ਚਾਲੂ ਕਰਨ ਦਾ ਬਿਆਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਭੁਲੱਕੜ ਸਮਝ ਦਿਆਂ ਇਸ ਬਿਆਨ ਰਾਹੀਂ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਹੈ।

ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਭਾਰਤੀ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਇਹ ਨਾ ਭੁੱਲਣ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਭਰ ਵਿੱਚੋਂ 10 ਲੱਖ 77 ਹਜ਼ਾਰ ਨੀਲੇ ਕਾਰਡ ਅਯੋਗ ਦੱਸ ਕੇ ਕੱਟੇ ਸਨ ਅਤੇ 40 ਲੱਖ ਲੋਕਾਂ ਨੂੰ ਅਨਾਜ ਦੀ ਇਸ ਸਹੂਲਤ ਤੋਂ ਵਾਂਝੇ ਕਰ ਦਿੱਤਾ ਸੀ। ਇਸ ਕਾਰਨ ਨਾਲ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਜੁੜੇ ਗਰੀਬ ਲੋਕਾਂ ਦੀਆਂ ਸਿਹਤ ਸਹੂਲਤਾਂ ਵੀ ਖਤਮ ਹੋਈਆਂ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਸਰਕਾਰ ਦੀ ਇਸ ਨਾਲਾਇਕੀ ਉਤੇ ਪਰਦਾ ਪਾਉਣ ਲਈ ਗਲਤ ਪ੍ਰਚਾਰ ਕਰਕੇ ਇਸ ਦਾ ਭਾਂਡਾ ਮਾਨਯੋਗ ਮਿਊਂਂਸੀਪਲ ਕੌਂਸਲਰਾਂ, ਸਰਪੰਚ ਪੰਚ ਸਹਿਬਾਨਾਂ, ਮਿਊਂਂਸੀਪਲ ਕਰਮਚਾਰੀਆਂ, ਪਟਵਾਰੀਆਂ, ਆਂਗਣਵਾੜੀ ਵਰਕਰਾਂ ਅਤੇ ਮਨਰੇਗਾ ਅਧਿਕਾਰੀਆਂ ਦੇ ਸਿਰ ਭੰਨਿਆ ਗਿਆ ਸੀ ਤੇ ਉਨ੍ਹਾਂ ਨੂੰ ਬੁਰੇ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਪਹਿਲਾਂ ਅਯੋਗ ਕਰਾਰ ਦੇ ਕੇ ਕੱਟੇ ਨੀਲੇ ਕਾਰਡ ਹੁਣ ਯੋਗ ਹੋ ਗਏ ਹਨ ? ਜੇਕਰ ਇਹ ਯੋਗ ਹੀ ਸਨ ਤਾਂ ਇਨ੍ਹਾਂ ਨੂੰ ਕੱਟ ਕੇ ਅਫਰਾ ਤਫਰੀ ਕਿਓਂ ਮਚਾਈ ਗਈ ਅਤੇ ਲੋਕਾਂ ਦਾ ਨੁਕਸਾਨ ਕਿਓਂ ਕੀਤਾ ਗਿਆ ? ਉਨ੍ਹਾਂ ਪੰਜਾਬ ਸਰਕਾਰ ਪਾਸੋਂ ਇਹ ਵੀ ਪੁਰਜੋਰ ਮੰਗ ਕੀਤੀ ਕਿ ਇਹ ਰਾਸ਼ਨ ਕਾਰਡ ਕੱਟੇ ਜਾਣ ਨਾਲ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਇਸ ਆਟਾ ਦਾਲ ਸਕੀਮ ਵਾਂਝੇ ਰਹਿ ਗਏ ਹਜ਼ਾਰਾਂ ਗਰੀਬ ਸਾਧਨਹੀਣ ਪ੍ਰੀਵਾਰਾਂ ਦੇ ਸਮਾਰਟ ਕਾਰਡ ਵੀ ਜਲਦੀ ਬਣਾਏ ਜਾਣ।