ਫੇਜ਼ 9 ਦੇ ਸ੍ਰੀ ਸ਼ਿਵ ਮੰਦਰ ਅਤੇ ਧਰਮਸ਼ਾਲਾ ਦੀ ਚੋਣ ਭਲਕੇ

ਐਸ ਏ ਐਸ ਨਗਰ, 3 ਫਰਵਰੀ - ਸ੍ਰੀ ਸ਼ਿਵ ਮੰਦਰ ਅਤੇ ਧਰਮਸ਼ਾਲਾ ਫੇਜ਼ 9 ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਖਜਾਂਚੀ ਦੇ ਅਹੁਦੇ ਲਈ ਭਲਕੇ (4 ਫਰਵਰੀ ਨੂੰ) ਚੋਣ ਹੋਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚੋਣ ਵਿੱਚ ਦੋ ਗਰੁੱਪਾਂ (ਰਾਣਾ ਗਰੁੱਪ ਅਤੇ ਸੰਜੀਵ ਗਰੁਪ) ਵਲੋਂ ਤਿੰਨਾਂ ਅਹੁਦਿਆਂ ਲਈ ਉਮੀਦਵਾਰ ਖੜ੍ਹੇ ਕੀਤੇ ਗਏ ਹਨ ਜਦੋਂਕਿ ਪ੍ਰਧਾਨ ਦੇ ਅਹੁਦੇ ਲਈ ਇੱਕ ਹੋਰ ਉਮੀਦਵਾਰ ਡਾ. ਨਰੇਸ਼ ਕੁਮਾਰ ਵੀ ਮੈਦਾਨ ਵਿੱਚ ਹਨ। ਪ੍ਰਾਪਤ ਜਾਣਕਾਰੀ ਸ੍ਰੀ ਸ਼ਿਵ ਮੰਦਰ ਅਤੇ ਧਰਮਸ਼ਾਲਾ ਦੇ 174 ਵੋਟਰ ਹਨ ਜਿਹਨਾਂ ਵਲੋਂ ਭਲਕੇ ਵੋਟਾਂ ਪਾ ਕੇ ਮੰਦਰ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।

ਪ੍ਰਧਾਨ ਦੇ ਅਹੁਦੇ ਲਈ ਹਰਦੇਵ ਸਿੰਘ ਰਾਣਾ, ਸੰਜੀਵ ਕੁਮਾਰ ਅਤੇ ਡਾ. ਨਰੇਸ਼ ਮੈਦਾਨ ਵਿੱਚਕਾਰ ਟੱਕਰ ਹੋਵੇਗੀ ਜਦੋਂਕਿ ਜਨਰਲ ਸਕੱਤਰ ਦੇ ਅਹੁਦੇ ਲਈ ਰਾਣਾ ਗਰੁੱਪ ਦੇ ਅਨਿਲ ਕੁਮਾਰ ਆਨੰਦ ਅਤੇ ਸੰਜੀਵ ਗਰੁੱਪ ਦੇ ਅਰਵਿੰਦ ਠਾਕਰ ਵਿੱਚ ਸਿੱਧਾ ਮੁਕਾਬਲਾ ਹੈ। ਖਜਾਂਚੀ ਦੇ ਅਹੁਦੇ ਲਈ ਵੀ ਰਾਣਾ ਗਰੁੱਪ ਦੇ ਉਮੀਦਵਾਰ ਈਸ਼ਵਰ ਦੱਤ ਗਰਗ ਅਤੇ ਸੰਜੀਵ ਗਰੁੱਪ ਦੇ ਰਮਨਦੀਪ ਵਿੱਚ ਸਿੱਧੀ ਟੱਕਰ ਹੈ।
ਵੋਟਾਂ ਪਾਉਣ ਦਾ ਕੰਮ ਸਵੇਰੇ 9 ਵਜੇ ਤੋਂ ਦੁਪਹਿਰ ਦੋ ਵਜੇ ਤਕ ਚਲੇਗਾ ਅਤੇ ਸ਼ਾਮ 4 ਵਜੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।