
16 ਫਰਵਰੀ ਦੇ ਭਾਰਤ ਬੰਦ ਵਿਚ ਇਫਟੂ ਕਰੇਗੀ ਭਰਵੀਂ ਸ਼ਮੂਲੀਅਤ
ਨਵਾਂਸ਼ਹਿਰ - ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ 16 ਫਰਵਰੀ ਨੂੰ ਕੀਤੇ ਜਾ ਰਹੇ ਦੇਸ਼ ਵਿਆਪੀ ਬੰਦ ਦੇ ਸੱਦੇ ਉੱਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ )ਇਸ ਬੰਦ ਵਿਚ ਸ਼ਾਮਲ ਹੋਵੇਗੀ।ਇਸ ਸਬੰਧੀ ਅੱਜ ਯੂਨੀਅਨ ਦੇ ਨਵਾਂਸ਼ਹਿਰ ਦਫਤਰ ਵਿਖੇ ਜਿਲਾ ਕਮੇਟੀ ਦੀ ਮੀਟਿੰਗ ਹੋਈ।
ਨਵਾਂਸ਼ਹਿਰ - ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ 16 ਫਰਵਰੀ ਨੂੰ ਕੀਤੇ ਜਾ ਰਹੇ ਦੇਸ਼ ਵਿਆਪੀ ਬੰਦ ਦੇ ਸੱਦੇ ਉੱਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ )ਇਸ ਬੰਦ ਵਿਚ ਸ਼ਾਮਲ ਹੋਵੇਗੀ।ਇਸ ਸਬੰਧੀ ਅੱਜ ਯੂਨੀਅਨ ਦੇ ਨਵਾਂਸ਼ਹਿਰ ਦਫਤਰ ਵਿਖੇ ਜਿਲਾ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾਈ ਡਿਪਟੀ ਸੈਕਟਰੀ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ 16 ਫਰਵਰੀ ਦੇ ਦੇਸ਼ ਵਿਆਪੀ ਬੰਦ ਦੀ ਤਿਆਰੀ ਸਬੰਧੀ ਵੱਖ ਵੱਖ ਜਿਲਿਆਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਫਟੂ ਸਮਝਦੀ ਹੈ ਕਿ ਮੋਦੀ ਸਰਕਾਰ ਵੱਲੋਂ ਮਜਦੂਰ ਪੱਖੀ ਕਿਰਤ ਕਾਨੂੰਨ ਖਤਮ ਕਰਕੇ ਮਜਦੂਰ ਵਿਰੋਧੀ ਚਾਰ ਕਾਲੇ ਕਿਰਤ ਕੋਡ ਲਿਆਂਦੇ ਗਏ ਹਨ, ਜਿਹਨਾਂ ਵਿਰੁੱਧ ਮਜਦੂਰ ਵਰਗ ਵਿਚ ਭਾਰੀ ਗੁੱਸਾ ਹੈ। ਉਹਨਾਂ ਕਿਹਾ ਕਿ ਮਜਦੂਰ ਦੀ ਘੱਟੋ ਘੱਟ ਮਾਸਿਕ ਤਨਖਾਹ 26000/- ਰੁਪਏ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਜਨਤਕ ਅਦਾਰੇ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ ਅਤੇ ਜਨਤਕ ਅਦਾਰਿਆਂ ਦੇ ਹਿੱਸੇ ਵੇਚ ਰਹੀ ਹੈ। ਵਿਦੇਸ਼ੀ ਕੰਪਨੀਆਂ ਨੂੰ ਮਜਦੂਰਾਂ ਦੀ ਕਿਰਤ ਸ਼ਕਤੀ ਲੁਟਾਉਣ ਅਤੇ ਦੇਸ਼ ਦੇ ਕੁਦਰਤੀ ਸੋਮਿਆਂ ਨੂੰ ਲੁਟਾਉਣ ਲਈ ਐਫ ਡੀ ਆਈ ਲਈ ਦੇਸ਼ ਦੇ ਚੌਪਟ ਦਰਵਾਜ਼ੇ ਖੋਹਲ ਦਿੱਤੇ ਹਨ। ਸਰਕਾਰ ਉਸਾਰੀ ਕਿਰਤੀਆਂ ਦੀਆਂ ਭਲਾਈ ਸਕੀਮਾਂ ਦੇ ਪੈਸੇ ਦੱਬੀ ਬੈਠੀ ਹੈ। ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਕੁੱਕ ਬੀਬੀਆਂ ਨੂੰ ਉਹਨਾਂ ਦਾ ਪੂਰਾ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ।ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਸਰਕਾਰ ਲਾਗੂ ਨਹੀਂ ਕਰ ਰਹੀ।ਹਰ ਰੋਜ਼ ਮੋਦੀ ਸਰਕਾਰ ਦਾ ਫਾਸ਼ੀ ਚਿਹਰਾ ਨੰਗਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਫਟੂ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ 16 ਫਰਵਰੀ ਨੂੰ ਭਾਰਤ ਬੰਦ ਵਿਚ ਪੂਰੀ ਤਰ੍ਹਾਂ ਸ਼ਾਮਲ ਹੋਣਗੀਆਂ। ਇਸ ਮੀਟਿੰਗ ਵਿਚ ਇਫਟੂ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੇ ਰਾਮ, ਕਿਸ਼ੋਰ, ਆਟੋ ਵਰਕਰ ਯੂਨੀਅਨ ਦੇ ਆਗੂ ਤਰਨਜੀਤ ,ਭੱਠਾ ਵਰਕਰਜ਼ ਯੂਨੀਅਨ ਦੇ ਭਰਤ ਕੁਮਾਰ,ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਬੱਬਲੂ ਕੁਮਾਰ ਵੀ ਸ਼ਾਮਲ ਸਨ।
