'ਬਿੱਲ ਲਿਆਓ,ਇਨਾਮ ਪਾਓ' ਸਕੀਮ ਤਹਿਤ ਬਿੱਲਾਂ ਦੀ ਪੜਤਾਲ ਦੌਰਾਨ 10.22 ਲੱਖ ਰੁਪਏ ਦਾ ਕਰ ਮਾਲੀਆ ਵਸੂਲਿਆ

ਨਵਾਂਸ਼ਹਿਰ - ਕਰ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੁਰੂ ਕੀਤੀ ਗਈ ਬਿੱਲ ਲਿਆਓ, ਇਨਾਮ ਪਾਓ ਸਕੀਮ ਦੇ ਤਹਿਤ ਆਮ ਪਬਲਿਕ ਵੱਲੋਂ ਮੇਰਾ ਬਿੱਲ ਐਪ ਤੇ ਅਪਲੋਡ ਕੀਤੇ ਬਿੱਲਾਂ ਦੀ ਪੜਤਾਲ ਦੇ ਦੌਰਾਨ ਦਫਤਰ ਸਹਾਇਕ ਕਮਿਸ਼ਨਰ ਰਾਜ ਕਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 10.22 ਲੱਖ ਰੁਪਏ ਦਾ ਕਰ ਮਾਲੀਆ ਟੈਕਸ/ਜੁਰਮਾਨੇ ਦੇ ਰੂਪ ਵਿੱਚ ਵਸੂਲਿਆ ਗਿਆ।

 ਇਸ ਸਬੰਧ ਵਿੱਚ ਸ਼ਹਾਇਕ ਕਮਿਸ਼ਨਰ ਰਾਜ ਕਰ, ਸ਼ਹੀਦ ਭਗਤ ਸਿੰਘ ਨਗਰ ਨਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਬਿੱਲ ਲਿਆਓ, ਇਨਾਮ ਪਾਓ ਸਕੀਮ ਬਾਰੇ ਆਮ ਪਬਲਿਕ ਨੂੰ ਲਗਾਤਾਰ ਪ੍ਰਚਾਰ ਕਰਕੇ ਦੱਸਿਆ ਜਾ ਰਿਹਾ ਹੈ ਕਿ ਉਹ ਵਸਤੂਆਂ ਦੀ ਖਰੀਦ ਤੇ ਦੁਕਾਨਦਾਰ ਪਾਸੋਂ ਬਿੱਲ ਲੈਣ ਅਤੇ ਉਸਨੂੰ ‘ਮੇਰਾ ਬਿੱਲ' ਐਪ ਤੇ ਅਪਲੋਡ ਕਰਨ ਇਨ੍ਹਾਂ ਅਪਲੋਡ ਕੀਤੇ ਬਿੱਲਾਂ ਵਿੱਚੋਂ ਹੀ ਹਰੇਕ ਮਹੀਨੇ ਕਰ ਵਿਭਾਗ ਵੱਲੋਂ ਵਿਜੇਤਾ ਘੋਸ਼ਿਤ ਕੀਤੇ ਜਾਣਗੇ, ਜਿਨ੍ਹਾਂ ਨੂੰ ਅਪਲੋਡ ਕੀਤੇ ਬਿੱਲ ਦੀ ਰਕਮ ਦਾ ਪੰਜ ਗੁਣਾ ਜਾਂ ਵੱਧ ਤੋਂ ਵੱਧ ਦਸ ਹਜਾਰ ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਲਈ ਲੋਕ ਵੱਧ ਤੋਂ ਵੱਧ ਇਸ ਸਕੀਮ ਦਾ ਫਾਇਦਾ ਉਠਾਉਣ ਅਤੇ ਕਰ ਵਿਭਾਗ ਦਾ ਸਹਿਯੋਗ ਕਰਨ ਤਾ ਜੋ ਸਰਕਾਰ ਦੇ ਟੈਕਸ ਮਾਲੀਏ ਵਿੱਚ ਵਾਧਾ ਕੀਤਾ ਜਾ ਸਕੇ।