ਫਿੱਟ ਬਾਈਕਰ ਕਲੱਬ ਵੱਲੋਂ ਸਹਿਯੋਗੀ ਵਲੰਟੀਅਰਾਂ ਦਾ ਕੀਤਾ ਗਿਆ ਸਨਮਾਨ
ਹੁਸ਼ਿਆਰਪੁਰ - ਫਿੱਟ ਬਾਈਕਰ ਕਲੱਬ ਵੱਲੋਂ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਵਿੱਚ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਹੁਸ਼ਿਆਰਪੁਰ ਸਾਈਕਲੋਥਾਨ ਜੂਨੀਅਰ ਵਿੱਚ ਜਿਨ੍ਹਾਂ ਵਲੰਟੀਅਰਾਂ ਵੱਲੋਂ ਸਾਥ ਦਿੱਤਾ ਗਿਆ ਸੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ| ਤੇ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਲਈ ਅਪੀਲ ਕੀਤੀ ਗਈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਹਰ ਸਾਲ ਫਿੱਟ ਬਾਈਕਰ ਕਲੱਬ ਵੱਲ ਸਪੁਰ ਰੈਨਡੇਓਰ ਦਾ ਟਾਈਟਲ ਜਿੱਤਣ ਵਾਲੇ ਸਾਈਕਲਿਸਟਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ| ਤੇ ਇਸ ਵਾਰ ਐਸ.ਆਰ.ਦਾ ਟਾਈਟਲ ਜਿੱਤਣ ਵਾਲੇ ਪਿਤਾ-ਪੁੱਤਰ ਨੂੰ ਸਨਮਾਨਿਤ ਕੀਤਾ ਗਿਆ ਹੈ|

ਉਨ੍ਹਾਂ ਦੱਸਿਆ ਕਿ ਨਵਜੀਤ ਸਿੰਘ ਤੇ ਉਨ੍ਹਾਂ ਦੇ ਪਿਤਾ ਦੌਲਤ ਵੱਲੋਂ ਐਸ.ਆਰ. ਦਾ ਟਾਈਟਲ ਜਿੱਤਿਆ ਗਿਆ ਹੈ ਜਦੋਂ ਕਿ ਪਿਛਲੇ ਸਾਲ ਪਤੀ-ਪਤਨੀ ਗੁਰਵਿੰਦਰ ਸਿੰਘ ਤੇ ਅਮਨਦੀਪ ਕੌਰ ਨੇ ਵੀ ਟਾਈਟਲ ਜਿੱਤਿਆ ਸੀ ਉਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਜਿਲ੍ਹਾ ਸੇਹਤ ਅਧਿਕਾਰੀ ਡਾ. ਲਖਵੀਰ ਸਿੰਘ ਨੂੰ ਮੁੱਖ ਮੇਹਮਾਨ ਵੱਜ੍ਹੋਂ ਬੁਲਾਇਆ ਗਿਆ ਸੀ, ਜਿਨ੍ਹਾਂ ਨੇ ਟਾਈਟਲ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਕੋਰੋਨਾ ਦੇ ਵਿੱਚ ਸਿਵਲ ਡਿਫੈਂਸ ਸੁਸਾਇਟੀ ਵੱਲੋਂ ਨਿਭਾਈ ਗਈ ਸੇਵਾ ਦੇ ਚੱਲਦੇ ਹੋਏ ਸੁਸਾਇਟੀ ਦੇ ਵਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਇਸ ਮੌਕੇ ਸੁਸਾਇਟੀ ਪ੍ਰਧਾਨ ਲੁਕੇਸ਼ ਪੁਰੀ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ, ਇਸ ਸਮੇਂ ਮਨੀ ਗੋਗੀਆ, ਬਲ-ਬਲ ਸੇਵਾ ਸੁਸਾਇਟੀ ਤੋਂ ਹਰਕ੍ਰਿਸ਼ਨ ਕਜਲਾ, ਸੈਕਟਰੀ ਮੁਨੀਰ ਨਾਜਰ, ਵਾਈਸ ਚੇਅਰਮੈਨ ਉੱਤਮ ਸਿੰਘ ਸਾਬੀ, ਗੁਰਮੇਲ ਸਿੰਘ, ਤਰਲੋਚਨ ਸਿੰਘ, ਦੌਲਤ ਸਿੰਘ, ਸੌਰਵ ਸ਼ਰਮਾ ਤੇ ਉਕਾਂਰ ਸਿੰਘ ਵੀ ਮੌਜੂਦ ਸਨ।