ਐਸ.ਡੀ.ਐਮ. ਪਟਿਆਲਾ ਨੇ ਵੋਟਰ ਜਾਗਰੂਕਤਾ ਵੈਨ ਕੀਤੀ ਰਵਾਨਾ

ਪਟਿਆਲਾ, 10 ਜਨਵਰੀ - ਲੋਕ ਸਭਾ ਚੋਣਾਂ-2024 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ’ਤੇ ਵੋਟਰਾਂ ਨੂੰ ਈ.ਵੀ.ਐਮ. ਅਤੇ ਵੀ ਵੀ ਪੇਟ ਮਸ਼ੀਨ ਦੀ ਜਾਣਕਾਰੀ ਦੇਣ ਲਈ ਅੱਜ ਐਸ.ਡੀ.ਐਮ ਪਟਿਆਲਾ ਡਾ ਇਸਮਤ ਵਿਜੈ ਸਿੰਘ ਨੇ ਜਾਗਰੂਕਤਾ ਵੈਨ ਰਵਾਨਾ ਕੀਤੀ। ਇਹ ਮੋਬਾਇਲ ਵੈਨ ਪਟਿਆਲਾ ਜ਼ਿਲ੍ਹੇ ਦੇ ਸਮੂਹ ਹਲਕਿਆਂ ( ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਸਨੌਰ, ਘਨੌਰ, ਸਮਾਣਾ, ਸ਼ੁਤਰਾਣਾ, ਨਾਭਾ ਵਿੱਚ 15 ਜਨਵਰੀ ਤਕ ਚਲਾਈ ਜਾਵੇਗੀ। ਇਸ ਮੋਬਾਇਲ ਵੈਨ ਦਾ ਮੁੱਖ ਮੰਤਵ ਹਲਕੇ ਦੇ ਹਰ ਇੱਕ ਵੋਟਰ ਨੂੰ ਵੋਟਾਂ ਬਣਾਉਣ, ਵੋਟਾਂ ਵਿੱਚ ਸੁਧਾਈ ਕਰਨ ਅਤੇ ਵੋਟ ਪਾਉਣ ਸਬੰਧੀ ਜਾਗਰੂਕ ਕਰਨਾ ਹੈ।

  ਵੈਨ ਵਿੱਚ ਵੀਡੀਓ ਕਲਿੱਪ ਚਲਾ ਕੇ ਅਤੇ ਈ.ਵੀ.ਐਮ. ਮਸ਼ੀਨ ਰਾਹੀ ਵੋਟਾਂ ਪਵਾ ਕੇ ਤੇ ਉਨ੍ਹਾਂ ਨੂੰ ਈ.ਵੀ.ਐਮ. ਅਤੇ ਵੀਵੀ ਪੇਟ ਮਸ਼ੀਨ ਪ੍ਰਤੀ ਜਾਗਰੂਕ ਕਰਨਾ ਹੈ। ਇਹ ਮਸ਼ੀਨ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇੱਕ ਵਰਦਾਨ ਹੈ। ਇਸ ਮੌਕੇ ਜ਼ਿਲ੍ਹਾ ਸਵੀਪ ਅਫ਼ਸਰ , ਪਟਿਆਲਾ ਸਵਿੰਦਰ ਰੇਖੀ ਅਤੇ ਪਟਿਆਲਾ ਸ਼ਹਿਰੀ-115 ਦੇ ਨੋਡਲ ਅਫ਼ਸਰ ਸਵੀਪ ਰੁਪਿੰਦਰ ਸਿੰਘ, ਮੋਹਿਤ ਕੌਸ਼ਲ, ਵਿਕਰਮਜੀਤ ਸਿੰਘ ਸੁਪਰਵਾਈਜ਼ਰ, ਮੈਡਮ ਮੋਨਿਕਾ, ਹਰਪਾਲ ਸਿੰਘ, ਜਸਵਿੰਦਰ ਸਿੰਘ ਅਤੇ ਸਬੰਧਤ ਬੀ ਐਲਓਜ਼ ਵੀ ਸ਼ਾਮਲ ਹੋਏ।