ਗਰੁਪਬਾਜ਼ੀ ਛੱਡਕੇ ਕਲੱਬ ਦੀ ਬਿਹਤਰੀ ਲਈ ਕੰਮ ਕੀਤਾ ਜਾਵੇ : ਹਰਪ੍ਰੀਤ ਸੰਧੂ

ਪਟਿਆਲਾ, 2 ਜਨਵਰੀ - ਪ੍ਰਸਿੱਧ ਰਾਜਿੰਦਰਾ ਜਿਮਖਾਨਾ ਕਲੱਬ ਦੀ ਸਾਲ 2024 ਲਈ ਚੁਣੀ ਗਈ ਨਵੀਂ ਟੀਮ ਨੂੰ ਸਥਾਪਤ ਕਰਨ ਦਾ ਸਮਾਗਮ ਅੱਜ ਕਲੱਬ ਵਿਖੇ ਕੀਤਾ ਗਿਆ, ਜਿਸ ਵਿੱਚ ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਲੱਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨਗੀ ਦੇ ਅਹੁਦੇ ਤੋਂ ਹਟ ਰਹੇ ਦੀਪਕ ਕੰਪਾਨੀ ਨੇ ਜਿੱਥੇ ਚੋਣ ਨੂੰ ਸਹੀ ਢੰਗ ਨਾਲ ਚਲਾਉਣ ਲਈ ਰਿਟਰਨਿੰਗ ਅਫ਼ਸਰ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ਉੱਥੇ ਸਮੂਹ ਮੈਂਬਰਾਂ ਦਾ ਸੁਆਗਤ ਕੀਤਾ।

ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਥਾਪਤ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਕਲੱਬ ਦੇ ਦੁਬਾਰਾ ਚੁਣੇ ਗਏ ਆਨਰੇਰੀ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਚੋਣ ਪ੍ਰਕਿਰਿਆ ਸੰਪੰਨ ਹੋਣ ਤੋਂ ਬਾਅਦ ਹੁਣ ਸਭ ਨੂੰ ਗਰੁੱਪਬਾਜ਼ੀ ਦੀ ਗੱਲ ਛੱਡਕੇ ਕਲੱਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਦੇ ਵਿਚਾਰ ਡਾ. ਸੁਧੀਰ ਵਰਮਾ ਤੇ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਡਾ. ਸੁੱਖੀ ਬੋਪਾਰਾਏ ਨੇ ਵੀ ਪ੍ਰਗਟ ਕੀਤੇ। ਕਲੱਬ ਦੇ ਨਵੇਂ ਖ਼ਜ਼ਾਨਚੀ ਇੰਜੀ: ਏ.ਪੀ. ਗਰਗ ਨੇ ਜਿੱਥੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਕਿਹਾ ਕਿ ਕਲੱਬ ਦੀ ਆਰਥਿਕਤਾ ਨੂੰ ਹੋਰ ਸੁਧਾਰਿਆ ਜਾਵੇਗਾ ਅਤੇ ਕਲੱਬ ਦੇ ਫੰਡਾਂ ਦੀ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਵਰਤੋਂ ਯਕੀਨੀ ਬਣਾਈ ਜਾਵੇਗੀ। ਪ੍ਰੋਗਰਾਮ ਦੌਰਾਨ ਜਦੋਂ ਕੇ ਵੀ ਐਸ ਸਿੱਧੂ ਬੋਲ ਰਹੇ ਸਨ ਤਾਂ ਉਨ੍ਹਾਂ ਵੱਲੋਂ ਕੋਈ ਵਿਸ਼ੇਸ਼ ਨੁਕਤਾ ਉਠਾਉਣ 'ਤੇ ਕੁਝ ਮੈਂਬਰਾਂ ਨੇ ਵਿਰੋਧ ਜਤਾਇਆ ਤੇ ਰੌਲਾ ਰੱਪਾ ਪੈ ਗਿਆ ਪਰ ਬਾਦ ਵਿੱਚ ਜਦੋਂ  ਕੇ ਵੀ ਐਸ ਸਿੱਧੂ ਨੇ "ਸੌਰੀ"  ਕਹਿ ਕੇ ਆਪਣੇ ਸ਼ਬਦ ਵਾਪਸ ਲੈ ਲਏ ਤਾਂ "ਠੰਡ- ਠੰਡਾਰਾ" ਹੋ ਗਿਆ। ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਲੱਬ ਦੀ ਬਿਹਤਰੀ ਲਈ ਨਵੀਂ ਚੁਣੀ ਟੀਮ ਨੂੰ ਮਿਲ ਕੇ ਚੱਲਣ ਦੀ ਤਾਕੀਦ ਕੀਤੀ।