ਕਾਂਗਰਸ ਨੇ ਜਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ ਨੂੰ ਬਲਾਚੌਰ ਵਿਧਾਨ ਸਭਾ ਦਾ ਕੋਆਰਡੀਨੇਟਰ ਲਗਾਇਆ
ਨਵਾਂਸ਼ਹਿਰ - ਆਉਂਦੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ ਅਤੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀ ਹੋਰ ਮਜਬੂਤੀ ਲਈ ਦਿਨ ਰਾਤ ਇਕ ਕਰ ਦਿਆਂਗੇ। ਇਹ ਸ਼ਬਦ ਮੈਂਬਰ ਜਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਨਵਨਿਯੁਕਤ ਕੋਆਰਡੀਨੇਟਰ ਬਲਾਚੌਰ ਨੇ ਇਥੇ ਗੱਲਬਾਤ ਕਰਦਿਆਂ ਆਖੇ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਲੋਕ ਹਿਤੈਸ਼ੀ ਨਹੀਂ ਹੈ।

ਲੋਕ ਹੁਣ ਇਸ ਪਾਰਟੀ ਦੀ ਅਸਲੀਅਤ ਜਾਣਨ ਚੁੱਕੇ ਹਨ। ਆਉਂਦੀ ਕਿਸੇ ਵੀ ਚੋਣ ਵਿਚ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਉਪਰੰਤ ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਜਿਹਨਾਂ ਉਕਤ ਅਹੁਦੇ ਲਈ ਮੈਨੂੰ ਇਸ ਕਾਬਲ ਸਮਝਿਆ। ਸੀਨੀਅਰ ਕਾਂਗਰਸ ਆਗੂ ਹਰਭਜਨ ਸਿੰਘ ਭਰੌਲੀ ਪ੍ਰਧਾਨ ਹਲਕਾ ਬੰਗਾ ਨੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜਿਹਨਾਂ ਸ਼੍ਰੀ ਬੰਗਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਵਿਧਾਨ ਸਭਾ ਹਲਕਾ ਬਲਾਚੌਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਮੌਕੇ ਹੋਰ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਨ ਵਾਲਿਆਂ ਵਿਚ ਰਘੁਵੀਰ ਸਿੰਘ ਬਿੱਲਾ ਬਲਾਕ ਪ੍ਰਧਾਨ, ਗੁਰਬਖਸ਼ ਸਿੰਘ ਸਾਬਕਾ ਸਰਪੰਚ ਭਰੋਲੀ, ਪਰਵਿੰਦਰ ਕੁਮਾਰ ਛਾਬੜਾ ਤੇ ਰਾਜ ਕੁਮਾਰ ਰਾਜੂ ਢੰਡੂਹਾ ਆਦਿ ਵੀ ਸ਼ਾਮਲ ਹਨ।