ਫੇਜ਼ 7 ਤੋਂ ਗੁਰੂਦੁਆਰਾ ਅੰਬ ਸਾਹਿਬ ਵੱਲ ਜਾਂਦੀ ਸੜਕ ਦੇ ਕਿਨਾਰਿਆਂ ਤੇ ਪੁੱਟੀ ਥਾਂ ਬਣ ਰਹੀ ਹੈ ਹਾਦਸਿਆਂ ਦਾ ਕਾਰਨ
ਐਸ ਏ ਐਸ ਨਗਰ, 30 ਦਸੰਬਰ - ਸਥਾਨਕ ਫੇਜ਼ 7 ਦੀਆਂ ਲਾਈਟਾਂ ਤੋਂ ਗੁਰੂਦੁਆਰਾ ਅੰਬ ਸਾਹਿਬ ਵੱਲ ਜਾਂਦੀ ਮੁੱਖ ਸੜਕ ਨੂੰ ਚੌੜਾ ਕਰਨ ਲਈ ਸੜਕ ਦੇ ਦੋਵੇਂ ਪਾਸੇ ਕੀਤੀ ਗਈ ਖੁਦਾਈ ਕਾਰਨ ਡੂੰਘੀ ਹੋਈ ਥਾਂ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਥਾਂ ਤੇ ਲਾਈਟਾਂ ਦਾ ਪ੍ਰਬੰਧ ਨਾ ਹੋਣ ਅਤੇ ਅੱਜ ਕੱਲ ਪੈਂਦੀ ਧੁੰਦ ਕਾਾਰਨ (ਜਦੋਂ ਵਾਹਨ ਚਾਲਕਾਂ ਦੀ ਵੇਖਣ ਦੀ ਸਮਰਥਾ ਹੋਰ ਵੀ ਘੱਟ ਜਾਂਦੀ ਹੈ) ਹਾਦਸਾ ਵਾਪਰਨ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਸਕੱਤਰ ਅਤੇ ਜਿਲ੍ਹਾ ਸ਼ਹਿਰੀ ਮੁਹਾਲੀ ਦੇ ਸਾਬਕਾ ਪ੍ਰਧਾਨ ਸz. ਜਸਵੰਤ ਸਿੰਘ ਭੁੱਲਰ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਦੋ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਇਸ ਸੜਕ ਦਾ ਕੰਮ ਆਰੰਭ ਕੀਤਾ ਗਿਆ ਸੀ ਜਿਸ ਦੌਰਾਨ ਇਸ ਸੜਕ ਦੇ ਕਿਨਾਰੇ ਲੱਗੀਆਂ ਸਟ੍ਰੀਟ ਲਾਈਟਾਂ ਦੇ ਖੰਭੇ ਵੀ ਹਟਾ ਦਿੱਤੇ ਗਏ ਅਤੇ ਸੜਕ ਦੇ ਕਿਨਾਰੇ ਲੱਗੇ ਦਰਖਤ ਵੀ ਪੁੱਟ ਦਿੱਤੇ ਗਏ। ਉਹਨਾਂ ਕਿਹਾ ਕਿ ਦੋ ਸਾਲ ਬੀਤਣ ਦੇ ਬਾਵਜੂਦ ਇਸ ਸੜਕ ਦਾ ਕੰਮ ਪੂਰਾ ਨਹੀਂ ਕੀਤਾ ਗਿਆ ਅਤੇ ਸੜਕ ਦੇ ਦੋਵੇਂ ਪਾਸੇ ਮਿੱਟੀ ਦੇ ਢੇਰ ਲਗਾ ਦਿੱਤੇ ਗਏ ਹਨ ਇਸਦੇ ਨਾਲ ਹੀ ਸੜਕ ਦੇ ਕਿਨਾਰੇ ਪੁੱਟੀ ਗਈ ਡੂੰਘੀ ਥਾਂ ਕਦੇ ਵੀ ਹਾਦਸੇ ਦਾ ਕਾਰਨ ਬਣ ਸਕਦੀ ਹੈ।
ਉਹਨਾਂ ਕਿਹਾ ਕਿ ਇਸ ਸੜਕ ਤੇ ਰੋਜਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਤੜਕੇ ਗੁਰੂਦੁਆਰਾ ਅੰਬ ਸਾਹਿਬ ਪੈਦਲ ਆਉਂਦੇ ਜਾਂਦੇ ਹਨ ਅਤੇ ਘੁੱਪ ਹਨੇਰੇ ਅਤੇ ਗਹਿਰੀ ਧੁੰਦ ਕਾਰਨ ਇੱਥ ਕੁੱਝ ਵੀ ਨਜਰ ਨਾ ਆਉਣ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਵੀ ਉਡੀਕ ਕਰ ਰਿਹਾ ਹੈ ਅਤੇ ਇਸੇ ਕਾਰਨ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਮੰਗ ਕੀਤੀ ਕਿ ਇਸ ਸਨਕ ਦੇ ਕਿਨਾਰਿਆਂ ਤੇ ਪਏ ਮਿੱਟੀ ਦੇ ਢੇਰ ਚੁਕਵਾਏ ਜਾਣ ਅਤੇ ਕਿਨਾਰੇ ਪੱਧਰੇ ਕੀਤੇ ਜਾਣ। ਇਸਦੇ ਨਾਲ ਹੀ ਇੱਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇੱਥੇ ਕਿਸੇ ਵੱਡੇ ਹਾਦਸੇ ਕਾਰਨ ਹੋਣ ਵਾਲੇ ਜਾਨ ਅਤੇ ਮਾਲ ਦੇ ਨੁਕਸਾਨ ਤੋਂ ਬਚਾਓ ਹੋ ਸਕੇ।