ਪ੍ਰਭੂ ਸ਼੍ਰੀ ਸ਼ਨੀ ਦੇਵ ਮਹਾਰਾਜ ਦੇ ਬਾਰੇ ਅਪਸ਼ਬਦ ਵਾਲੀ ਭਾਸ਼ਾ ਦਾ ਇਸਤੇਮਾਲ ਕਰਨ ਵਾਲੇ ਪੰਜਾਬੀ ਗਾਇਕ ਗੁਰਮਨ ਮਾਨ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ
ਐਸ ਏ ਐਸ ਨਗਰ, 30 ਦਸੰਬਰ - ਸ਼ਿਵ ਸੈਨਾ ਹਿੰਦੁਸਤਾਨ ਦੇ ਯੂਥ ਸੂਬਾ ਪ੍ਰਧਾਨ ਅਰਵਿੰਦ ਗੌਤਮ ਵਲੋਂ ਐਸ ਐਸ ਪੀ ਮਹਾਲੀ ਨੂੰ ਦਰਖ਼ਾਸਤ ਦੇ ਕੇ ਮੰਗ ਕੀਤੀ ਗਈ ਹੈ ਕਿ ਪ੍ਰਭੂ ਸ਼੍ਰੀ ਸ਼ਨੀ ਦੇਵ ਮਹਾਰਾਜ ਦੇ ਬਾਰੇ ਅਪਸ਼ਬਦ ਵਾਲੀ ਭਾਸ਼ਾ ਦਾ ਇਸਤੇਮਾਲ ਕਰਕੇ ਹਿੰਦੂ ਸਮਾਜ਼ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਪੰਜਾਬੀ ਗਾਇਕ ਗੁਰਮਨ ਮਾਨ ਦੇ ਖਿਲਾਫ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇ।

ਐਸ ਪੀ ਦਿਹਾਤੀ ਸz. ਮਨਪ੍ਰੀਤ ਸਿੰਘ ਨੂੰ ਐਸ ਐਸ ਪੀ ਮੁਹਾਲੀ ਦੇ ਨਾਮ ਦਿੱਤੀ ਸ਼ਿਕਾਇਤ ਵਿੱਚ ਸ੍ਰੀ ਅਰਵਿੰਦ ਗੌਤਮ ਵਲੋਂ ਕਿਹਾ ਗਿਆ ਹੈ ਕਿ ਗੁਰਮਨ ਮਾਨ ਵਲੋਂ ਆਪਣੇ ਗੀਤ ਵਿਚ ਕਿਹਾ ਕਿ ਤੂੰ ਕੁੰਡਲੀ ਕਿਥੇ ਬਣਾਈ ਹੈ? ਤੇ ਕੁੰਡਲੀ ਕਿਥੇ ਮਿਲੇਗੀ, ਸ਼ਨੀ ਨੂੰ ਤਾਂ ਮੈਂ ਆਪਣੀ ਜੇਬ ਵਿਚ ਰੱਖਦਾ ਹਾਂ। ਉਹਨਾਂ ਲਿਖਿਆ ਹੈ ਕਿ ਇਹ ਗਾਇਕ ਆਪਣੇ ਆਪ ਨੂੰ ਪ੍ਰਭੂ ਸ਼੍ਰੀ ਸ਼ਨੀ ਦੇਵ ਤੋਂ ਵੱਡਾ ਦਰਸ਼ਾ ਕੇ ਗੀਤ ਗਾ ਰਿਹਾ ਹੈ ਜਿਸ ਨੂੰ ਕੋਈ ਵੀ ਹਿੰਦੂ (ਜੋ ਸ਼ਨੀ ਮਹਾਰਾਜ ਵਿੱਚ ਆਪਣੀ ਸ਼ਰਧਾ ਅਤੇ ਆਸਥਾ ਰੱਖਦਾ ਹੈ) ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਇਸ ਮੌਕੇ ਅਰਵਿੰਦ ਗੌਤਮ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਦੀ ਮੰਗ ਤੇ ਕਾਰਵਾਈ ਕਰਦਿਆਂ ਇਸ ਗਾਇਕ ਦੇ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਇਸਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ ਜਿਸਦੇ ਤਹਿਤ 6 ਜਨਵਰੀ ਨੂੰ ਫੇਜ਼ 4 ਦੇ ਮਦਨਪੁਰਾ ਚੌਂਕ ਤੇ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਆਗੂਆਂ ਵਲੋਂ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਦੇ ਨਾਲ ਬਰਿਗੂ ਨਾਥ ਗਿਰੀ, ਅਸ਼ਵਨੀ ਚੌਧਰੀ, ਨਾਗੇਦਰ ਮਿਸ਼ਰਾ, ਲਾਲ ਬਾਬੂ, ਰਾਮਪ੍ਰਕਾਸ਼ ਗੁਪਤਾ, ਵਿਜੈ ਸਾਹਨੀ, ਚੰਦਨ, ਮੁਨੀਸ਼ ਗੋਲਡੀ ਆਦਿ ਵੀ ਮੌਜੂਦ ਸਨ।