
ਫੇਜ਼ 11 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਨਵੀਂ ਬਣੀ ਇਮਾਰਤ ਵਿੱਚ ਤਬਦੀਲ ਕਰਨ ਦੀ ਮੰਗ
ਐਸ ਏ ਐਸ ਨਗਰ, 30 ਦਸੰਬਰ - ਸਥਾਨਕ ਫੇਜ਼ 11 ਵਿੱਚ ਪੁਰਾਣੀ ਇਮਾਰਤ ਵਿੱਚ ਚਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਨਵੀਂ ਬਣੀ ਇਮਾਰਤ ਵਿੱਚ ਸ਼ਿਫਟ ਕਰਨ ਸਬੰਧੀ ਵਸਨੀਕਾਂ ਦਾ ਇੱਕ ਵਫਦ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸੀਨੀਅਰ ਸਕੈਂਡਰੀ ਸਕੂਲ ਨੂੰ ਨਵੀਂ ਇਮਾਰਤ ਵਿੱਚ ਤਬਦੀਲ ਕੀਤਾ ਜਾਵੇ।
ਐਸ ਏ ਐਸ ਨਗਰ, 30 ਦਸੰਬਰ - ਸਥਾਨਕ ਫੇਜ਼ 11 ਵਿੱਚ ਪੁਰਾਣੀ ਇਮਾਰਤ ਵਿੱਚ ਚਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਨਵੀਂ ਬਣੀ ਇਮਾਰਤ ਵਿੱਚ ਸ਼ਿਫਟ ਕਰਨ ਸਬੰਧੀ ਵਸਨੀਕਾਂ ਦਾ ਇੱਕ ਵਫਦ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸੀਨੀਅਰ ਸਕੈਂਡਰੀ ਸਕੂਲ ਨੂੰ ਨਵੀਂ ਇਮਾਰਤ ਵਿੱਚ ਤਬਦੀਲ ਕੀਤਾ ਜਾਵੇ।
ਇਸ ਮੌਕੇ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਫੇਜ਼ 11 ਦੇ ਪ੍ਰਾਇਮਰੀ ਸਕੂਲ ਤੋਂ ਸੀਨੀਅਰ ਸੈਕੰਡਰੀ ਸਕੂਲ ਤੱਕ ਪਹੁੰਚਾਉਣ ਲਈ ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਕੌਂਸਲਰ ਸਵਰਗੀ ਸ. ਅਮਰੀਕ ਸਿਘ ਤਹਿਸੀਲਦਾਰ ਦੀ ਅਗਵਾਈ ਹੇਠ ਸ਼ਹਿਰ ਨਿਵਾਸੀਆਂ ਦੇ ਮਿਹਨਤ ਅਤੇ ਯਤਨਾਂ ਨਾਲ ਇਸ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਹੋਈ ਹੈ।
ਇਸ ਮੌਕੇ ਸਰਦਾਰ ਅਮਰੀਕ ਸਿੰਘ ਤਹਿਸੀਲਦਾਰ ਫਾਊਂਡੇਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ, ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਮੇਂ ਸਕੂਲ ਵਿੱਚ 1280 ਬੱਚੇ ਪੜ੍ਹ ਰਹੇ ਹਨ ਅਤੇ ਸਕੂਲ ਦੋ ਸ਼ਿਫਟਾਂ ਵਿੱਚ ਚਲ ਰਿਹਾ ਹੈ। ਪਹਿਲੀ ਸ਼ਿਫਟ 7:15 ਤੋਂ ਸ਼ੁਰੂ ਅਤੇ ਦੂਸਰੀ ਸ਼ਿਫਟ 5:15 ਤੇ ਖਤਮ ਹੁੰਦੀ ਹੈ। ਉਹਨਾਂ ਦੱਸਿਆ ਕਿ ਦੋ ਸ਼ਿਫਟਾਂ ਵਿੱਚ ਸਕੂਲ ਹੋਣ ਕਰਕੇ ਹਰ ਦਿਨ ਪੀਰੀਅਡ ਦਾ ਸਮਾਂ ਘੱਟ ਹੋਣ ਕਰਕੇ ਬੱਚਿਆਂ ਦੀ 2 ਘੰਟੇ 45 ਮਿੰਟ ਪੜਾਈ ਦਾ ਨੁਕਸਾਨ ਹੋ ਰਿਹਾ ਹੈ।
ਅਰਵਿੰਦਰਪਾਲ ਸਿੰਘ, ਹਾਕਮ ਸਿੰਘ, ਹਰਪਾਲ ਸਿੰਘ ਨੇ ਦੱਸਿਆ ਕਿ ਦੋ ਸ਼ਿਫਟਾਂ ਹੋਣ ਕਰਕੇ ਬੱਚਿਆਂ ਨੂੰ ਸਵੇਰੇ ਜਲਦੀ ਅਤੇ ਸ਼ਾਮ ਨੂੰ ਹਨੇਰੇ ਹੋਏ ਘਰਾਂ ਨੂੰ ਜਾਣਾ ਪੈਂਦਾ ਹੈ। ਵਫਦ ਨੇ ਮੰਗ ਕੀਤੀ ਕਿ ਸਕੂਲ ਨੂੰ ਜਲਦੀ ਤੋਂ ਜਲਦੀ ਨਵੀਂ ਬਣੀ ਇਮਾਰਤ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਜੋ ਬੱਚੇ ਖੁੱਲੇ ਵਾਤਾਵਰਨ ਵਿੱਚ ਪੜ੍ਹ, ਖੇਡ ਸਕਣ ਅਤੇ ਹਰ ਦਿਨ ਜੋ ਪੀਰੀਅਡ ਦਾ ਸਮਾਂ ਘੱਟ ਹੋਣ ਕਰਕੇ ਪੜਾਈ ਦਾ ਨੁਕਸਾਨ ਹੋ ਰਿਹਾ ਇਸ ਤੋਂ ਬਚ ਸਕਣ। ਵਫਦ ਵਿੱਚ ਹੋਰਨਾ ਤੋਂ ਇਲਾਵਾ ਰਘਵੀਰ ਸਿੰਘ ਸਿੱਧੂ, ਕਰਨੈਲ ਸਿੰਘ, ਬਲਜੀਤ ਸਿੰਘ ਖੋਖਰ, ਰਣਜੀਤ ਸਿੰਘ ਸੈਣੀ, ਜੁਗਿੰਦਰ ਸਿੰਘ, ਜਸਜੀਤ ਸਿੰਘ, ਸਤਨਾਮ ਸਿੰਘ, ਕਰਨੈਲ ਸਿੰਘ, ਵੀ. ਕੇ. ਮਹਾਜਨ ਵੀ ਸ਼ਾਮਲ ਸਨ।
ਇਸ ਸੰਬੰਧੀ ਸੰਪਰਕ ਕਰਨ ਤੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਕਿ ਫੇਜ਼ 11 ਵਿੰਚ ਬਣੀ ਨਵੀਂ ਇਮਾਰਤ ਨੂੰ ਪੰਜਾਬ ਸਰਕਾਰ ਵਲੋਂ ਸਕੂਲ ਆਫ ਐਮੀਨੈਂਸ ਦਾ ਦਰਜਾ ਦਿੱਤਾ ਗਿਆ ਹੈ ਅਤੇ ਉੱਥੇ 9ਵੀਂ ਅਤੇ 11ਵੀਂ ਜਮਾਤ ਦੀ ਪੜਾਈ ਹੋਵੇਗੀ। ਉਹਲਾਂ ਕਿਹਾ ਕਿ ਵਸਨੀਕਾਂ ਦੇ ਵਫਦ ਵਲੋਂ ਦੱਸਣ ਤੇ ਉਹਨਾਂ ਨੇ ਜਿਲ੍ਹਾ ਸਿਖਿਆ ਅਫਸਰ ਨਾ ਗੰਲ ਕਰਕੇ ਇਸ ਮਸਲੇ ਦਾ ਹਲ ਕੱਢਣ ਲਈ ਕਿਹਾ ਹੈ ਅਤੇ ਇਸ ਸੰਬੰਧੀ ਉਹ ਛੇਤੀ ਹੀ ਸਿਖਿਆ ਮੰਤਰੀ ਨਾਲ ਮੁਲਾਕਾਤ ਕਰਕੇ ਇਸ ਮਸਲੇ ਨੂੰ ਹੱਲ ਕਰਵਾਉਣਗੇ।
