ਸਵ. ਸ ਮਹਿੰਦਰ ਸਿੰਘ ਗਿੱਲ ਯਾਦਗਾਰੀ 19ਵਾਂ ਮੁਫਤ ਮੈਡੀਕਲ ਕੈਂਪ 28 ਜਨਵਰੀ ਨੂੰ ਅਕਾਲਗੜ ਵਿੱਚ

ਗੜਸ਼ੰਕਰ, 26 ਦਸੰਬਰ - ਪਿੰਡ ਅਕਾਲਗੜ ਵਿੱਚ ਹਰ ਸਾਲ ਲਗਾਏ ਜਾਣ ਵਾਲੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ 28 ਜਨਵਰੀ ਦਿਨ ਐਤਵਾਰ ਗੁਰਦੁਆਰਾ ਸੀਸ ਗੰਜ ਸਾਹਿਬ ਪਿੰਡ ਅਕਾਲਗੜ ਵਿਖੇ ਲਗਾਇਆ ਜਾਵੇਗਾ।

ਗੜਸ਼ੰਕਰ, 26 ਦਸੰਬਰ - ਪਿੰਡ ਅਕਾਲਗੜ ਵਿੱਚ ਹਰ ਸਾਲ ਲਗਾਏ ਜਾਣ ਵਾਲੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ 28 ਜਨਵਰੀ ਦਿਨ ਐਤਵਾਰ ਗੁਰਦੁਆਰਾ ਸੀਸ ਗੰਜ ਸਾਹਿਬ ਪਿੰਡ ਅਕਾਲਗੜ ਵਿਖੇ ਲਗਾਇਆ ਜਾਵੇਗਾ। 
ਸਵ. ਸ ਮਹਿੰਦਰ ਸਿੰਘ ਗਿਲ ਦੇ ਸਪੁੱਤਰ ਹਰਗੁਰਚੇਤ ਸਿੰਘ ਗਿੱਲ,  ਬਲਦੀਪ ਸਿੰਘ ਗਿੱਲ ਕਨੇਡਾ ਅਤੇ ਸਮੁੱਚੇ ਪਰਿਵਾਰ ਵੱਲੋਂ ਹਰ ਸਾਲ ਅੱਖਾਂ ਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਲਗਾਇਆ ਜਾਣ ਵਾਲਾ ਇਹ ਕੈਂਪ 28 ਜਨਵਰੀ, ਦਿਨ ਐਤਵਾਰ ਸਵੇਰੇ 7 ਵਜੇ ਤੋਂ ਬਾਅਦ ਦੁਪਿਹਰ 2 ਵਜੇ ਤੱਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਅਕਾਲਗੜ ਵਿਖੇ ਲਗਾਇਆ ਜਾਵੇਗਾ। 
ਇਸ ਸਬੰਧੀ ਪ੍ਰਬੰਧਕੀ ਕਮੇਟੀ ਤੋਂ ਬਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੰਥ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਇਹ 19ਵਾਂ ਮੁਫਤ ਮੈਡੀਕਲ ਕੈਂਪ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। 
ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਆਪਰੇਸ਼ਨ, ਲੈਂਜ, ਐਨਕਾਂ ਆਦਿ ਦਾ ਸਾਰਾ ਇਲਾਜ ਮੁਫਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਐਕਸਰੇ, ਈਸੀਜੀ, ਲੈਬੋਰਟਰੀ ਟੈਸਟ ਦੀਆਂ ਸੇਵਾਵਾਂ ਵੀ ਉਪਲਬਧ ਹੋਣਗੀਆਂ। 
ਉਹਨਾਂ ਦੱਸਿਆ ਕਿ ਕੈਂਪ ਦੌਰਾਨ ਹਸਪਤਾਲ ਦੇ ਡਾਕਟਰਾਂ ਵੱਲੋਂ ਮਰੀਜਾਂ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਅੱਖਾਂ ਤੋਂ ਇਲਾਵਾ ਹੋਰ ਬਿਮਾਰੀਆਂ ਦੇ ਲੋੜਵੰਦ ਮਰੀਜਾਂ ਦੇ ਇਲਾਜ ਲਈ ਗਿਲ ਪਰਿਵਾਰ ਵੱਲੋਂ ਸਹਾਇਤਾ ਕੀਤੀ ਜਾਵੇਗੀ। ਹਸਪਤਾਲ ਵਿੱਚ ਦਾਖਲ ਮਰੀਜਾਂ ਨੂੰ ਖਾਣਾ ਹਸਪਤਾਲ ਵੱਲੋਂ ਮੁਫਤ ਦਿੱਤਾ ਜਾਵੇਗਾ। ਕੈਂਪ ਵਿੱਚ ਆਉਣ ਵਾਲੇ ਸਾਰੇ ਮਰੀਜਾਂ ਵਾਸਤੇ ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਅਕਾਲਗੜ ਵੱਲੋਂ ਹੋਵੇਗਾ। 
ਇਸ ਦੇ ਨਾਲ ਹੀ ਕੈਂਪ ਵਿੱਚ ਪਹੁੰਚਣ ਵਾਲੇ ਮਰੀਜਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰਾਂ ਇਸ ਵਾਰ ਵੀ ਅਜੀਤ ਮਾਰਕੀਟ ਅੱਡਾ ਨੂਰਪੁਰ ਬੇਦੀ ਗੜਸੰਕਰ ਅਤੇ ਬੱਸ ਅੱਡਾ ਪਿੰਡ ਗੋਲੀਆਂ ਤੋਂ ਮਰੀਜਾਂ ਨੂੰ ਅਕਾਲਗੜ ਤੱਕ ਲਿਜਾਣ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਹੈ। 
ਉਹਨਾਂ ਦੱਸਿਆ ਕਿ ਕੈਂਪ ਦੌਰਾਨ ਡਾਕਟਰ ਕਪਲਮੀਤ ਸਿੰਘ, ਡਾਕਟਰ ਨਵਨੀਮ ਗਰਗ, ਡਾਕਟਰ ਮੋਹਿਤ ਘਈ, ਡਾਕਟਰ ਹਰਪ੍ਰੀਤ ਕੋਰ ਸੰਘਾ (ਸਾਰੇ ਅੱਖਾਂ ਦੇ ਮਾਹਰ),  ਡਾਕਟਰ ਆਰ ਕੇ ਬਾਲੀ ਸਰਜੀਕਲ ਸਪੈਸਲਿਸਟ, ਡਾਕਟਰ ਤਨਵੀਰ ਡੂਮਰਾ ਹੱਡੀਆਂ ਦੇ ਮਾਹਰ, ਡਾਕਟਰ ਮਮਤਾ ਸੂੰਡਾ ਮੈਡੀਕਲ ਸਪੈਸਲਿਸਟ ਅਤੇ ਡਾਕਟਰ ਮਨੀਸ਼ ਅਗਰਵਾਲ ਮੈਡੀਕਲ ਅਫਸਰ ਸਹਿਤ ਹੋਰ ਡਾਕਟਰਾਂ ਦੀਆਂ ਸੇਵਾਵਾਂ ਵੀ ਮਰੀਜਾਂ ਨੂੰ ਉਪਲਬਧ ਰਹਿਣਗੀਆਂ। 
ਬਲਦੀਪ ਗਿੱਲ ਨੇ ਦੱਸਿਆ ਕਿ ਇਸ ਵਾਰ ਕੈਂਪ ਦੌਰਾਨ ਅੰਤਰਰਾਸ਼ਟਰੀ ਸਮਾਜ ਸੇਵੀ ਸਖ਼ਸੀਅਤ ਡਾਕਟਰ ਐਸ ਪੀ ਉਬਰਾਏ ਵਿਸ਼ੇਸ ਤੌਰ ਤੇ ਕੈਂਪ ਦੌਰਾਨ ਪਹੁੰਚਣਗੇ।