
ਸੀਹਵਾਂ ਸਕੂਲ ਦੇ ਵਿਦਿਆਰਥੀਆਂ ਵਲੋਂ ਖਟਕੜ ਕਲਾਂ ਦਾ ਵਿੱਦਿਅਕ ਟੂਰ ਯਾਦਗਾਰੀ ਹੋ ਨਿਬੜਿਆ
ਗੜ੍ਹਸ਼ੰਕਰ 13 ਨਵੰਬਰ - ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਦੇ ਵਿਦਿਆਰਥੀਆਂ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦਾ ਵਿੱਦਿਅਕ ਟੂਰ ਯਾਦਗਾਰੀ ਹੋ ਨਿਬੜਿਆ ।
ਗੜ੍ਹਸ਼ੰਕਰ 13 ਨਵੰਬਰ - ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਦੇ ਵਿਦਿਆਰਥੀਆਂ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦਾ ਵਿੱਦਿਅਕ ਟੂਰ ਯਾਦਗਾਰੀ ਹੋ ਨਿਬੜਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ਼ ਨਰਿੰਦਰ ਕੌਰ ਨੇ ਦੱਸਿਆ ਕਿ ਜਿੱਥੇ ਅਜਿਹੇ ਟੂਰ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਉੱਥੇ ਸ਼ਹੀਦਾਂ ਦੇ ਦਰਸਾਏ ਰਾਸਤੇ ਤੇ ਚੱਲਣ ਦੀ ਪ੍ਰੇਰਨਾ ਪ੍ਰਦਾਨ ਕਰਦੇ ਹਨ। ਵਿਦਿਆਰਥੀ ਸ਼ਹੀਦ-ਏ-ਆਜ਼ਮ ਦੀ ਯਾਦਗਾਰ ਤੋਂ ਬਾਅਦ ਉਹਨਾਂ ਦੇ ਜੱਦੀ ਘਰ ਪਹੁੰਚੇ ਜਿੱਥੇ ਪੁਰਾਤੱਤਵ ਵਿਭਾਗ ਦੇ ਕਰਮਚਾਰੀਆਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਪੁਰਾਤਨ ਵਸਤਾਂ ਦੇ ਦਰਸ਼ਨ ਕਰਵਾਏ ਗਏ।ਇਸ ਮੌਕੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਫਲਸਫੇ ਅਤੇ ਜੀਵਨ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਵਿਦਿਆਰਥੀਆਂ ਨੇ ਇੱਥੇ ਸਥਿਤ ਖੁੱਲ੍ਹੇ-ਡੁੱਲ੍ਹੇ ਪਾਰਕ ਵਿੱਚ ਦੁਪਹਿਰ ਦੇ ਭੋਜਨ ਦਾ ਅਨੰਦ ਮਾਣਿਆ ਅਤੇ ਅੰਤਰ-ਸਕੂਲ ਵਿੱਦਿਅਕ ਮੁਕਾਬਲਿਆਂ ਵਿੱਚ ਹਿੱਸਾ ਲਿਆ।ਇਸ ਮੌਕੇ ਵਿਦਿਆਥੀਆਂ ਨਾਲ਼ ਸਕੂਲ ਇੰਚਾਰਜ਼ ਨਰਿੰਦਰ ਕੌਰ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ।
