
ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਹੈਬੋਵਾਲ ਯਾਦਵਿੰਦਰ ਸਿੰਘ ਦਾ ਦਿਹਾਂਤ, ਇਲਾਕੇ ਚ ਸੋਗ ਦੀ ਲਹਿਰ
ਗੜ੍ਹਸ਼ੰਕਰ 13 ਨਵੰਬਰ- ਪਿੰਡ ਹੈਬੋਵਾਲ ਬੀਤ ਦੇ ਸਾਬਕਾ ਸਰਪੰਚ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬਿੰਦੂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਜਿਸ ਨਾਲ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ।
ਗੜ੍ਹਸ਼ੰਕਰ 13 ਨਵੰਬਰ- ਪਿੰਡ ਹੈਬੋਵਾਲ ਬੀਤ ਦੇ ਸਾਬਕਾ ਸਰਪੰਚ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬਿੰਦੂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਜਿਸ ਨਾਲ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬੀਤ ਇਲਾਕੇ ਦੇ ਪਿੰਡ ਮਾਨਸੋਵਾਲ ਗਰਲਜ ਕਾਲਜ ਨਜ਼ਦੀਕ ਦੋ ਮੋਟਰਸਾਇਕਲਾਂ ਦੀ ਆਹਮਣੇ ਸਾਹਮਣੇ ਹੋਈ ਟੱਕਰ ਚ ਯਾਦਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਸੀ ਜਿਥੋਂ ਉਸ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਸੀ ਜਿੱਥੇ ਲੰਘੀ ਰਾਤ ਉਹਨਾਂ ਨੇ ਆਖਰੀ ਸਾਹ ਲਏ। ਉਹਨਾਂ ਦੀ ਬੇਵਕਤੀ ਮੌਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਕਾਂਗਰਸ ਦੀ ਆਗੂ ਸਰਿਤਾ ਸ਼ਰਮਾ, ਮੈਡਮ ਨਿਮਿਸ਼ਾ ਮਹਿਤਾ, ਕਾਮਰੇਡ ਦਰਸ਼ਨ ਸਿੰਘ ਮੱਟੂ, ਅਵਤਾਰ ਸਿੰਘ ਨਾਨੋਵਾਲ, ਉਐਸਡੀ ਚਰਨਜੀਤ ਚੰਨੀ, ਸਾਬਕਾ ਸਰਪੰਚ ਜਗਦੇਵ ਸਿੰਘ, ਸਾਬਕਾ ਸਰਪੰਚ ਰਣਜੀਤ ਸੂਦ, ਸੰਦੀਪ ਰਾਣਾ ਕਾਲੇਵਾਲ, ਬੀਜੇਪੀ ਪ੍ਰਧਾਨ ਵਿਜੇ ਕੁਮਾਰ, ਅਲੋਕ ਰਾਣਾ, ਪ੍ਰਦੀਪ ਰੰਗੀਲਾ, ਸਰਪੰਚ ਰਾਜਵਿੰਦਰ ਸਿੰਘ, ਜਰਨੈਲ ਜੈਲਾ, ਬੀਤ ਭਲਾਈ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੈਂਸ, ਨਰਿੰਦਰ ਸੋਨੀ ਦਿਆਲ, ਰਾਮਜੀ ਦਾਸ ਚੌਹਾਨ, ਸੰਜੇ ਪਿੱਪਲੀਵਾਲ, ਸਰਪੰਚ ਰੋਸ਼ਨ ਲਾਲ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
