ਮੁੱਖ ਖੇਤੀਬਾੜੀ ਅਫਸਰ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਵੱਖ ਵੱਖ ਪਿੰਡਾਂ ਦਾ ਦੌਰਾ
ਐਸ ਏ ਐਸ ਨਗਰ, 16 ਅਕਤੂਬਰ - ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪਰਾਲੀ ਦੇ ਸੁੱਚਜੇ ਪ੍ਰਬਧਨ ਲਈ ਬਲਾਕ ਖਰੜ, ਮਾਜਰੀ ਅਤੇ ਡੇਰਾਬੱਸੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਡਾ. ਸੰਦੀਪ ਕੁਮਾਰ ਰਿਣਵਾ, ਡਾ. ਸ਼ੁਭਕਰਨ ਸਿੰਘ, ਡਾ. ਸੁੱਚਾ ਸਿੰਘ ਸਿੱਧੂ ਵਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ।

ਮੁੱਖ ਖੇਤੀਬਾੜੀ ਅਫਸਰ ਵੱਲੋਂ ਬਲਾਕ ਖਰੜ ਦੇ ਪਿੰਡਾਂ ਵਿੱਚ ਮੌਕੇ ਤੇ ਜਾਇਜਾ ਲੈਣ ਦੌਰਾਨ ਦੱਸਿਆ ਗਿਆ ਕਿ ਖੇਤੀਬਾੜੀ ਵਿਭਾਗ ਦੇ ਯਤਨਾਂ ਅਤੇ ਕਿਸਾਨਾਂ ਦੀ ਸੂਝ ਬੂਝ ਸਦਕਾ ਵੱਡੇ ਪੱਧਰ ਤੇ ਖੇਤ ਵਿੱਚ ਹੀ ਪਰਾਲੀ ਨੂੰ ਵਾਹ ਕੇ ਬਿਨਾ ਅੱਗ ਲਾਏ ਤੋਂ ਪਰਾਲੀ ਦਾ ਪ੍ਰਬਧਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਰਿਵਾਇਤੀ ਢੰਗ ਨਾਲ ਹੱਥੀਂ ਝੋਨਾ ਝਾੜ ਕੇ ਵੀ ਪਰਾਲੀ ਦਾ ਸਹੀ ਪ੍ਰਬੰਧਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਿੰਡ ਸਨੇਟਾ ਦੇ ਕਿਸਾਨ ਜਸਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਅਤੇ ਲੇਬਰ ਤੋਂ ਝੋਨਾ ਝੜਵਾ ਕੇ ਆਪਣੇ 10 ਏਕੜਾਂ ਦੀ ਪਰਾਲੀ ਦਾ ਪ੍ਰਯੋਗ ਪਸ਼ੂਆਂ ਦੇ ਚਾਰੇ ਲਈ ਕਰਦੇ ਆ ਰਹੇ ਹਨ। ਇਸੇ ਤਰ੍ਹਾਂ ਦੇਵੀਨਗਰ ਅਬਰਾਂਵਾਂ ਦੇ ਕਿਸਾਨ ਸਤਵਿੰਦਰ ਸਿੰਘ ਨੇ ਵੀ ਪ੍ਰਦੂਸ਼ਣ ਰੋਕਣ ਲਈ ਝੋਨਾ ਹੱਥੀ ਝਾੜਿਆ ਹੈ ਅਤੇ ਪਰਾਲੀ ਨੂੰ ਪਸ਼ੂਆ ਦੇ ਚਾਰੇ ਲਈ ਸਟੋਰ ਕੀਤਾ ਹੈ।
ਪਿੰਡ ਬਠਲਾਣਾ ਦੇ ਸਰਪੰਚ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਣਾ ਕੇ ਕਾਰਖਾਨੇ ਨੂੰ ਸਪਲਾਈ ਕਰਦੇ ਹਨ ਅਤੇ ਪਿੰਡ ਦੇ ਬਾਕੀ ਕਿਸਾਨਾਂ ਨੂੰ ਪਰਾਲੀ ਦੇ ਸਾਂਭ ਸੰਭਾਲ ਕਰਣ ਲਈ ਜਾਗਰੂਕ ਕਰਦੇ ਹਨ।