ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਮੀਟਿੰਗ ਆਯੋਜਿਤ
ਖਰੜ 16 ਅਕਤੂਬਰ- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵੋਟਾਂ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਡਾਕਟਰ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਖਰੜ ਅਤੇ ਮੋਰਿੰਡਾ ਹਲਕੇ ਦੇ ਪੰਥਕ ਅਕਾਲੀ ਲਹਿਰ ਦੇ ਮੈਂਬਰ ਹਾਜ਼ਰ ਹੋਏ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਐਕਜੈਟਿਵ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਮੀਤ ਸਿੰਘ ਟੋਨੀ, ਜਨਰਲ ਸਕੱਤਰ ਪ੍ਰਭਜੋਤ ਸਿੰਘ ਖਾਲਸਾ ਸਟੇਟ ਵਰਕਿੰਗ ਕਮੇਟੀ ਮੈਂਬਰ ਬਲਵਿੰਦਰ ਸਿੰਘ ਪਟਵਾਰੀ ਅਤੇ ਮਲਕੀਤ ਸਿੰਘ ਅਤੇ ਜਿਲ੍ਹ ਦੇ ਅਹੁਦੇਦਾਰ ਸੁਖਵਿੰਦਰ ਸਿੰਘ ਘੜੂਆਂ, ਜਸਵੰਤ ਸਿੰਘ ਜਡੋਰੀਆ, ਜਗਸ਼ੇਰ ਸਿੰਘ ਖਾਲਸਾ, ਗੁਰੂਦੁਆਰਾ ਅਕਾਲੀ ਦਫਤਰ ਖਰੜ ਦੇ ਪ੍ਰਧਾਨ ਭਗਤ ਸਿੰਘ, ਰੁਪਿੰਦਰ ਸਿੰਘ ਬਰਾੜ, ਦੀਦਾਰ ਸਿੰਘ ਸੁਹਾੜਾ, ਦਵਿੰਦਰ ਸਿੰਘ ਖਰੜ ਪ੍ਰਧਾਨ ਤਾਲਮੇਲ ਕਮੇਟੀ ਖਰੜ, ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਖਰੜ, ਸਤਿਨਾਮ ਸਿੰਘ, ਸਰਬਜੀਤ ਸਿੰਘ ਅਤੇ ਹੋਰ ਸੰਗਤਾਂ ਹਾਜਰ ਸਨ।