ਕਾਮਨ ਕਾਜ਼ ਵੈਲਫੇਅਰ ਐਸੋਸੀਏਸ਼ਨ ਦੀ ਚੋਣ ਮੁਕੰਮਲ
ਐਸ ਏ ਐਸ ਨਗਰ, 16 ਅਕਤੂਬਰ - ਕਾਮਨ ਕਾਜ਼ ਵੈਲਫੇਅਰ ਐਸੋਸੀਏਸ਼ਨ ਰਜਿ ਮੁਹਾਲੀ ਦੀ ਚੋਣ ਹਾਉਸਫੈਡ ਕੰਪਲੈਕਸ 1 (ਸੈਕਟਰ 79) ਮੁਹਾਲੀ ਦੇ ਪਾਰਕ ਵਿੱਚ ਚੋਣ ਕੀਤੀ ਗਈ।
ਐਸ ਏ ਐਸ ਨਗਰ, 16 ਅਕਤੂਬਰ - ਕਾਮਨ ਕਾਜ਼ ਵੈਲਫੇਅਰ ਐਸੋਸੀਏਸ਼ਨ ਰਜਿ ਮੁਹਾਲੀ ਦੀ ਚੋਣ ਹਾਉਸਫੈਡ ਕੰਪਲੈਕਸ 1 (ਸੈਕਟਰ 79) ਮੁਹਾਲੀ ਦੇ ਪਾਰਕ ਵਿੱਚ ਚੋਣ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਸਰਬਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਐਡਵੋਕੇਟ ਐਚ ਐਸ ਘੁੰਮਣ ਨੂੰ ਕਨਵੀਨਰ, ਪ੍ਰਿੰਸੀਪਲ ਜਗਦੀਪ ਸਿੰਘ ਨੂੰ ਪ੍ਰਧਾਨ, ਕੁਲਵਿੰਦਰ ਤੂਰਾ ਨੂੰ ਸੀਨੀਅਰ ਵਾਈਸ ਪ੍ਰਧਾਨ, ਡੀ ਐਸ ਵਾਲੀਆ ਵਾਈਸ ਪ੍ਰਧਾਨ, ਸੰਦੀਪ ਗਰੇਵਾਲ ਨੂੰ ਜਨਰਲ ਸਕੱਤਰ, ਚੰਦਰਕਾਂਤ ਅਗਰਵਾਲ ਨੂੰ ਖਜਾਨਚੀ, ਸੰਦੀਪ ਸਿੰਘ ਨੂੰ ਕੋਆਰਡੀਨੇਟਰ, ਵਿਨੋਦ ਕਸ਼ਅਪ ਨੂੰ ਮੈਂਬਰ, ਪ੍ਰਦੀਪ ਸ਼ਰਮਾ ਨੂੰ ਮੈਂਬਰ, ਭਜਨ ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ।