ਸਚਿਨ ਖਰਵ ਬਣੇ ਪੋਸਟਲ ਅਤੇ ਆਰ ਐਸ ਐਸ ਇੰਪਲਾਈਜ਼ ਕੋ ਆਪਰੇਟਿਵ ਬੈਂਕ ਦੇ ਚੇਅਰਮੈਨ
ਐਸ ਏ ਐਸ ਨਗਰ, 16 ਅਕਤੂਬਰ - ਪੋਸਟਲ ਅਤੇ ਆਰ ਐਸ ਐਸ ਇੰਸਪਲਾਈਜ਼ ਕੋ ਆਪਰੇਟਿਵ ਬੈਂਕ ਦੇ ਡਾਇਰੈਕਟਰਾਂ ਦੀ ਬੀਤੇ ਦਿਨੀਂ ਹੋਈ ਚੋਣ ਵਿੱਚ ਅਪਨਾ ਪੈਨਲ ਦੇ ਸਮੂਹ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਹੁਣ ਇਸਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦਾ ਅਮਲ ਮੁਕੰਮਲ ਹੋ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੋਸਟਲ ਇੰਪਲਾਈਜ਼ ਯੂਨੀਅਨ ਦੇ ਸਰਕਲ ਸਕੱਤਰ ਸz. ਬਲਜਿੰਦਰ ਸਿੰਘ ਰਾਏਪੁਰ ਕਲਾਂ ਨੇ ਦੱਸਿਆ ਕਿ ਇਸ ਮੌਕੇ ਕੀਤੀ ਗਈ ਚੋਣ ਦੌਰਾਨ ਚੇਅਰਮੈਨ ਦਾ ਤਾਜ਼ ਸਚਿਨ ਖਰਵ ਦੇ ਸਿਰ ਤੇ ਸਜਿਆ ਜਦੋਂਕਿ ਮੀਨਕਾਸ਼ੀ ਚੰਡੀਗੜ੍ਹ ਅਤੇ ਸੰਦੀਪ ਗੁਲੀਆ ਨੂੰ ਅਤੇ ਵਾਇਸ ਚੇਅਰਮੈਨ ਬਣਾਇਆ ਗਿਆ।
ਉਹਨਾਂ ਦੱਸਿਆ ਕਿ ਇਹ ਚੋਣ ਨਵੇਂ ਚੁਣੇ ਗਏ 12 ਡਾਇਰੈਕਟਰਾਂ ਦੀ ਆਪਸੀ ਸਹਿਮਤੀ ਨਾਲ ਮੁਕੰਮਲ ਕੀਤੀ ਗਈ ਹੋਇਆ। ਇਸ ਮੌਕੇ ਚੋਣਾਂ ਦੌਰਾਨ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਅਪਣਾ ਪੈਨਲ ਦੇ ਲੀਡਰਾਂ ਨੂੰ ਸਨਮਾਨਿਤ ਕੀਤਾ ਗਿਆ।