ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਪੇਂਟਿੰਗ ਮੁਕਾਬਲੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ

ਐਸ ਏ ਐਸ ਨਗਰ, 16 ਅਕਤੂਬਰ - ਚਾਈਲਡ ਵੈਲਫੇਅਰ ਕੌਂਸਿਲ ਪੰਜਾਬ ਵਲੋਂ ਬਾਲ ਭਵਨ, ਮੁਹਾਲੀ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਪੇਟਿੰਗ ਮੁਕਾਬਲੇ ਵਿੱਚ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਮੁਹਾਲੀ ਦੇ ਵਿਦਿਆਰਥੀ ਅੰਗਦ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਅੰਗਦ ਸਿੰਘ ਨੂੰ ਡਿਵੀਜ਼ਨਲ ਪੱਧਰ ਦੇ ਪੇਟਿੰਗ ਮੁਕਾਬਲੇ ਲਈ ਚੁਣਿਆ ਗਿਆ ਹੈ।

ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਅਤੇ ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿਲ ਨੇ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਅੰਗਦ ਸਿੰਘ ਨੂੰ ਵਧਾਈ ਦਿੱਤੀ ਅਤੇ ਵਧਦੇ ਹੋਏ ਅਗਲੇ ਕਦਮਾਂ ਲਈ ਉਤਸ਼ਾਹਿਤ ਕੀਤਾ।