
ਸੂਬਾ ਪੱਧਰੀ ਵਾਲੀਵਾਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਲਈ ਪਿੱਪਲੀਵਾਲ ਦੇ ਮੋਨੀ ਅਤੇ ਲਕਸ਼ ਨੂੰ ਕੀਤਾ ਸਨਮਾਨਿਤ
ਗੜ੍ਹਸ਼ੰਕਰ 14 ਅਕਤੂਬਰ- ਪਿਛਲੇ ਦਿਨੀਂ ਹੋਇਆ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੂਬਾ ਪੱਧਰੀ ਵਾਲੀਵਾਲ ਮੁਕਾਬਲੇ (14 ਸਾਲਾਂ) ਵਿੱਚ ਖੇਡਦੀਆਂ ਮੋਨੀ ਜਿੰਦਲ ਪੁੱਤਰ ਸੰਜੀਵ ਕੁਮਾਰ ਪਿੱਪਲੀਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ ਜਿਸ ਨਾਲ ਕਿ ਸਮੂਹ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ
ਗੜ੍ਹਸ਼ੰਕਰ 14 ਅਕਤੂਬਰ- ਪਿਛਲੇ ਦਿਨੀਂ ਹੋਇਆ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੂਬਾ ਪੱਧਰੀ ਵਾਲੀਵਾਲ ਮੁਕਾਬਲੇ (14 ਸਾਲਾਂ) ਵਿੱਚ ਖੇਡਦੀਆਂ ਮੋਨੀ ਜਿੰਦਲ ਪੁੱਤਰ ਸੰਜੀਵ ਕੁਮਾਰ ਪਿੱਪਲੀਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ ਜਿਸ ਨਾਲ ਕਿ ਸਮੂਹ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਿਕਰ ਯੋਗ ਹੈ ਕਿ ਪਿੱਪਲੀਵਾਲ ਪਿੰਡ ਵਿਚੋਂ ਸੂਬਾ ਪੱਧਰੀ ਵਾਲੀਵਾਲ ਮੁਕਾਬਲੇ ਵਿੱਚ ਜਾਣ ਵਾਲਾ ਮੋਨੀ ਪਹਿਲਾ ਬੱਚਾ ਹੈ ਜਦੋਂ ਇਸ ਗੱਲ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਸਾਰੀਆਂ ਨੇ ਮਿਲ ਕੇ ਹੌਂਸਲਾ ਅਫਜ਼ਾਈ ਕਰਨ ਦੀ ਸਲਾਹ ਬਣਾਈ ਅਤੇ ਇਸ ਦੇ ਤਹਿਤ ਕੁਲਵਿੰਦਰ ਕਿਸਾਨਾਂ ਆਸਟ੍ਰੇਲੀਆ ਨੇ ਮੋਨੀ ਲਈ 11000 ਦੀ ਇਨਾਮੀ ਰਾਸ਼ੀ ਭੇਜੀ ਅਤੇ ਇਸ ਦੇ ਨਾਲ ਹੀ ਪਿੰਡ ਦੀਆਂ ਮੋਹਤਵਾਰ ਸ਼ਖਸ਼ੀਅਤਾਂ ਜਿਨ੍ਹਾਂ ਵਿਚੋਂ ਸ਼੍ਰੀ ਸੰਜੀਵ ਕੁਮਾਰ ਜੀ ਨੇ ਇਕ ਵਾਲੀਵਾਲ ਸ਼੍ਰੀ ਕਮਲ ਭੁੰਬਲਾ ਜੀ ਨੇ ਇੱਕ ਵਾਲੀਵਾਲ ਅਤੇ ਰਾਜੇਸ਼ ਕੁਮਾਰ ਪੰਚ ਵਲੋਂ ਇਕ ਵਾਲੀਵਾਲ ਦਿੱਤਾ ਗਿਆ। ਮੋਨੀ ਅਤੇ ਲਕਸ਼ ਲਈ ਪਿੰਡ ਦੀ ਪੰਚਾਇਤ ਵੱਲੋਂ ਇਕ ਇਕ ਟਰੈਕ ਸੂਟ ਅਤੇ ਖੇਡਣ ਲਈ ਬੂਟ ਦੇ ਕੇ ਸਨਮਾਨਿਤ ਕੀਤਾ
ਇਸ ਮੌਕੇ ਸ਼੍ਰੀ ਜੋਗਿੰਦਰ ਲਾਲ ਪੰਚ ਸ਼੍ਰੀ ਸ਼ੇਰ ਸਿੰਘ ਜਿੰਦਲ, ਸੰਜੀਵ ਕੁਮਾਰ ਸੰਜੂ, ਹਰਮੇਸ਼ ਲਾਲ, ਅਮਨਦੀਪ, ਪ੍ਰਿੰਸ, ਮਨੋਜ ਕੁਮਾਰ, ਸਮਾਜ ਸੇਵੀ ਸੰਜੇ ਕੁਮਾਰ ਅਤੇ ਸਮੂਹ ਵਾਲੀਵਾਲ ਟੀਮ ਹਾਜਰ ਸਨ
