
ਪੰਜਾਬ ਪੱਧਰ ਤੇ ਵਾਲੀਵਾਲ ਚ ਉਪ ਜੇਤੂ ਰਹਿਣ ਵਾਲੇ ਖਿਡਾਰੀਆਂ ਦਾ ਰੋੜੀ ਵਿਖੇ ਸਨਮਾਨ ਕੀਤਾ ਗਿਆ
ਸੜੋਆ,13 ਅਕਤੂਬਰ ਪਿਛਲੇ ਦਿਨੀਂ 14 ਸਾਲ ਤੋਂ ਘੱਟ ਉਮਰ ਵਾਲੇ ਸਕੂਲੀ ਵਿਦਿਆਰਥੀਆਂ ਦੇ ਵਾਲੀਵਾਲ ਦੇ ਸੂਬਾ ਪੱਧਰੀ ਟੂਰਨਾਮੈਂਟ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਵਿਖੇ ਹੋਏ।ਇਹਨਾਂ ਮੁਕਾਬਲਿਆਂ ਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਬਲਾਚੌਰ ਦੇ ਪਿੰਡ ਬੁੰਗੜੀ ਦੇ ਮਹਾਰਾਜ ਭੂਰੀਵਾਲੇ ਗਰੀਬਦਾਸੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਪੋਜੇਵਾਲ ਦੇ ਵਿਦਿਆਰਥੀ ਆਪਣੀ ਯੋਗਤਾ ਅਨੁਸਾਰ ਟੀਮ ਵਿਚ ਸ਼ਾਮਿਲ ਹੋਏ।
ਸੜੋਆ,13 ਅਕਤੂਬਰ ਪਿਛਲੇ ਦਿਨੀਂ 14 ਸਾਲ ਤੋਂ ਘੱਟ ਉਮਰ ਵਾਲੇ ਸਕੂਲੀ ਵਿਦਿਆਰਥੀਆਂ ਦੇ ਵਾਲੀਵਾਲ ਦੇ ਸੂਬਾ ਪੱਧਰੀ ਟੂਰਨਾਮੈਂਟ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਵਿਖੇ ਹੋਏ।ਇਹਨਾਂ ਮੁਕਾਬਲਿਆਂ ਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਬਲਾਚੌਰ ਦੇ ਪਿੰਡ ਬੁੰਗੜੀ ਦੇ ਮਹਾਰਾਜ ਭੂਰੀਵਾਲੇ ਗਰੀਬਦਾਸੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਪੋਜੇਵਾਲ ਦੇ ਵਿਦਿਆਰਥੀ ਆਪਣੀ ਯੋਗਤਾ ਅਨੁਸਾਰ ਟੀਮ ਵਿਚ ਸ਼ਾਮਿਲ ਹੋਏ।ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਵਾਲੀਵਾਲ ਖੇਡਦਿਆਂ ਇਹਨਾਂ ਵਿਦਿਆਰਥੀਆਂ ਨੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।ਇਥੇ ਦਸਣਾ ਬਣਦਾ ਹੈ ਕਿ ਸਰਕਾਰੀ ਹਾਈ ਸਕੂਲ ਪੋਜੇਵਾਲ ਦੇ ਵਿਦਿਆਰਥੀ ਜਸਵੀਰ ਪੁੱਤਰ ਧਰਮਾ, ਸਮਰਦੀਪ ਸਿੰਘ ਪੁੱਤਰ ਬੀਰਬਲ, ਦਕਸ਼ ਪੁੱਤਰ ਸਤਪਾਲ ਅਤੇ ਇੰਦਰਪ੍ਰੀਤ ਪੁੱਤਰ ਅਵਧ ਪ੍ਰਤਾਪ ਚਾਰੇ ਹੀ ਪਿੰਡ ਰੋੜੀ ਦੇ ਵਸਨੀਕ ਹਨ।ਇਸ ਟੀਮ ਦਾ ਹਿੱਸਾ ਸਨ ਉਹ ਚਾਰੇ ਹੀ ਪਿੰਡ ਰੋੜੀ ਦੇ ਹਨ। ਇਹਨਾ ਖਿਡਾਰੀਆਂ ਦੇ ਸਨਮਾਨ ਚ ਪਿੰਡ ਰੋੜੀ ਵਿਖੇ ਸਮਾਗਮ ਕੀਤਾ ਗਿਆ । ਇਸ ਸਮਾਗਮ ਦੌਰਾਨ ਕਾਮਰੇਡ ਮਹਾਂ ਸਿੰਘ ਰੋੜੀ ਹਰਜਿੰਦਰ ਸਿੰਘ ਸਾਬਕਾ ਇੰਸਪੈਕਟਰ ਨੇ ਕਿਹਾ ਕਿ ਇਹਨਾਂ ਬੱਚਿਆਂ ਨੇ ਆਪਣੀ ਮਿਹਨਤ ਸਦਕਾ ਵਾਲੀਵਾਲ ਦੇ ਮੁਕਾਬਲਿਆਂ ਵਿੱਚ ਪੰਜਾਬ ਚੋ ਦੂਜੇ ਸਥਾਨ ਦੀ ਪ੍ਰਾਪਤੀ ਕਰਕੇ ਪਿੰਡ ਰੋੜੀ, ਸਰਕਾਰੀ ਹਾਈ ਸਕੂਲ ਪੋਜੇਵਾਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਇਹਨਾਂ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਚ ਵੀ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਸਰਪੰਚ ਆਸ਼ਾ ਦੇਵੀ, ਅਮਰਜੀਤ ਕੌਰ, ਜੀਤੋ ਦੇਵੀ, ਸੋਹਣ ਸਿੰਘ ਪੰਚ, ਬੀਰਬਲ ਪੰਚ, ਬਲਵੀਰ ਸਿੰਘ, ਪ੍ਰੇਮ ਚੰਦ, ਜੋਗਿੰਦਰ ਸਿੰਘ, ਸਤਪਾਲ, ਕਰਨੈਲ ਸਿੰਘ, ਸੁਰਿੰਦਰ ਪਟਵਾਰੀ, ਪਰਮਜੀਤ ਸਿੰਘ ਰੋੜੀ, ਜਸਵੀਰ ਫੌਜੀ, ਸੁਰਿੰਦਰ ਪਾਲ, ਸ਼ਮਸ਼ੇਰ ਸਿੰਘ, ਰਾਜਨ ਕਟਾਰੀਆ, ਅਸ਼ਵਨੀ ਕੁਮਾਰ, ਮਹਿੰਦਰ ਪਾਲ, ਸੁੱਚਾ ਰਾਮ, ਜਸਵਿੰਦਰ ਨੀਟਾ, ਬੇਅੰਤ ਚੰਦ, ਫੁਮਨ ਲੰਬੜਦਾਰ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਮੌਜੂਦ ਸਨ। ਪਿੰਡ ਵਾਸੀਆਂ ਨੇ ਇਹਨਾਂ ਬੱਚਿਆਂ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ।
