
ਗੁ. ਸਤਿਗੁਰੂ ਰਵਿਦਾਸ ਮਹਾਰਾਜ ਮਾਹਿਲਪੁਰ ਵਿਖੇ ਸਮਾਜ ਭਲਾਈ ਦੇ ਕਾਰਜ ਵਿੱਚ ਸਹਿਯੋਗ ਪਾਉਂਦੀਆਂ ਔਰਤਾਂ ਨੂੰ ਕੀਤਾ ਸਨਮਾਨਿਤ
ਮਾਹਿਲਪੁਰ, 17 ਅਗਸਤ - ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਨਜ਼ਦੀਕ ਸਬ ਤਹਿਸੀਲ ਕੰਪਲੈਕਸ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਅੱਜ ਸਮਾਜ ਭਲਾਈ ਦੇ ਕਾਰਜ ਵਿੱਚ ਸਹਿਯੋਗ ਕਰਦੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਮਾਹਿਲਪੁਰ, 17 ਅਗਸਤ - ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਨਜ਼ਦੀਕ ਸਬ ਤਹਿਸੀਲ ਕੰਪਲੈਕਸ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਅੱਜ ਸਮਾਜ ਭਲਾਈ ਦੇ ਕਾਰਜ ਵਿੱਚ ਸਹਿਯੋਗ ਕਰਦੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੁਰਿੰਦਰ ਕੌਰ ਪ੍ਰਧਾਨ ਸਾਉਣ ਮਹੀਨਾ ਮੇਲਾ ਤੀਆਂ ਤੇ ਧੀਆਂ ਦਾ ਜਾਗਰਤੀ ਮੰਚ ,ਸੋਸਾਇਟੀ ਦੀ ਸੰਸਥਾਪਕ ਨਿਰਮਲ ਕੌਰ ਬੋਧ, ਗੁਰਬਖਸ਼ ਕੌਰ, ਸੁਰਜੀਤ ਕੌਰ , ਸੁਖਜੀਤ ਕੌਰ, ਡਾਕਟਰ ਬੱਬੂ , ਸੰਦੀਪ ਕੌਰ, ਅਮਰਜੀਤ ਕੌਰ , ਗਗਨਦੀਪ ਕੌਰ , ਜਤਿੰਦਰ ਕੌਰ, ਨਰਿੰਦਰ ਕੌਰ, ਸੁਮੀਤਾ ਦੇਵੀ ,ਅਮਰਜੀਤ ਕੌਰ, ਪੂਨਮ ਰਾਣੀ , ਰੇਖਾ ਰਾਣੀ , ਮਨਜੀਤ ਕੌਰ,ਪਰਮਜੀਤ ਕੌਰ, ਰਣਜੀਤ ਕੌਰ ਆਦੀ ਹਾਜ਼ਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਨਿਰਮਲ ਕੌਰ ਬੋਧ ਨੇ ਦੱਸਿਆ ਕਿ ਸਾਰੀਆਂ ਹੀ ਔਰਤਾਂ ਨੇ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਵਿਖੇ ਨਤਮਸਤਕ ਹੋਣ ਤੋਂ ਬਾਅਦ ਬਾਬਾ ਕਲੰਦਰੀ ਸ਼ਾਹ ਦੇ ਦਰਬਾਰ ਤੇ ਜਾ ਕੇ ਮੱਥਾ ਟੇਕਿਆ ਤੇ ਉੱਥੇ ਸਥਿਤ ਪਿੱਪਲ ਦੇ ਦਰਖਤ ਥੱਲੇ ਦੀਵਾ ਜਗਾ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਪਿੱਪਲ ਦਾ ਦਰੱਖਤ ਇਕ ਬਹੁਤ ਹੀ ਪੂਜਣਯੋਗ ਤੇ ਸਤਿਕਾਰਤ ਦਰੱਖਤ ਹੈ।
ਪਿੱਪਲ ਦੇ ਦਰੱਖਤ ਥੱਲੇ ਹੀ ਅੱਜ ਤੋਂ 2575 ਸਾਲ ਪਹਿਲਾਂ ਤਥਾਗਤ ਭਗਵਾਨ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਉਹਨਾਂ ਦੇ ਇਸ ਗਿਆਨ ਉੱਤੇ ਚੱਲ ਕੇ ਹਰ ਵਿਅਕਤੀ ਆਪਣਾ ਜੀਵਨ ਸ਼ਾਂਤਮਈ ਤੇ ਸੁਖਮਈ ਬਣਾ ਸਕਦਾ ਹੈ। ਇਸ ਸਮਾਗਮ ਦੀ ਸਮਾਪਤੀ ਉਪਰੰਤ ਰਣਜੀਤ ਕੌਰ ਦੇ ਪਰਿਵਾਰ ਵੱਲੋਂ ਸਮਾਗਮ ਵਿੱਚ ਸ਼ਾਮਿਲ ਸਾਰੀਆਂ ਹੀ ਔਰਤਾਂ ਨੂੰ ਚਾਹ ਪਾਣੀ ਛਕਾਇਆ ਗਿਆ।
