ਪਿੰਡ ਤਾਜੇਵਾਲ ਵਿਖੇ ਹੋਏ ਤੀਆਂ ਦੇ ਸਮਾਗਮ ਵਿੱਚ ਪਹੁੰਚੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਔਰਤਾਂ ਨੂੰ ਸਮਾਜ ਦੇ ਹਰ ਖੇਤਰ ਵਿੱਚ ਅੱਗੇ ਵਧਣ ਦਾ ਦਿੱਤਾ ਸੰਦੇਸ਼

ਮਾਹਿਲਪੁਰ 17 ਅਗਸਤ - ਸੰਤ ਪਵਨ ਕੁਮਾਰ ਸਰਪੰਚ ਪਿੰਡ ਤਾਜੇਵਾਲ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਤਾਜੇਵਾਲ ਦੀਆਂ ਨੂੰਹਾਂ- ਧੀਆਂ ਨੇ ਰਲ- ਮਿਲ ਕੇ ਤੀਆਂ ਦਾ ਤਿਉਹਾਰ ਉਤਸਾਹ ਪੂਰਵਕ ਢੰਗ ਨਾਲ ਮਨਾਇਆ। ਇਸ ਸਮਾਗਮ ਵਿੱਚ ਪਿੰਡ ਦੀਆਂ ਨੂੰਹਾਂ- ਧੀਆਂ ਨੇ ਪੰਜਾਬੀ ਪਹਿਰਾਵੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਸਮਾਗਮ ਪੇਸ਼ ਕਰਦੇ ਹੋਏ ਰਲ ਮਿਲ ਕੇ ਗਿੱਧਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਸਮਾਗਮ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਅਤੇ ਉਨਾਂ ਦੇ ਬੇਟੇ ਇਸ਼ਾਤ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੇਲੇ ਸਾਡੀ ਪੁਰਾਤਨ ਸੰਸਕ੍ਰਿਤੀ ਦਾ ਪ੍ਰਤੀਕ ਹਨ। ਮਨੁੱਖ ਜਾਤੀ ਵਿੱਚ ਅੱਧੀ ਆਬਾਦੀ ਔਰਤਾਂ ਦੀ ਹੈ। ਅੱਜ ਔਰਤਾਂ ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰ ਰਹੀਆਂ ਹਨ। ਇਸ ਤਰ੍ਹਾਂ ਦੇ ਮੇਲੇ ਔਰਤਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਦਾ ਸੁਨੇਹਾ ਦਿੰਦੇ ਹਨ। ਇਹਨਾਂ ਸਮਾਗਮਾਂ ਰਾਹੀਂ ਜਿੱਥੇ ਭਾਈਚਾਰਕ ਸਾਂਝ ਵਧਦੀ ਹੈ। ਉਸਦੇ ਨਾਲ ਹੀ ਅਸੀਂ ਆਪਣੇ ਪੁਰਾਤਨ ਸੱਭਿਆਚਾਰ ਤੋਂ ਵੀ ਜਾਣੂ ਹੁੰਦੇ ਹਾਂ।
 ਇਸ ਮੌਕੇ ਸੰਤ ਪਵਨ ਕੁਮਾਰ ਸਰਪੰਚ ਪਿੰਡ ਤਾਜੇਵਾਲ ਨੇ ਕਿਹਾ ਕਿ ਅੱਜ ਪਿੰਡ ਦੀਆਂ ਸਮੁੱਚੀਆਂ ਨੂੰਹਾਂ ਧੀਆਂ ਨੇ ਰਲ ਮਿਲ ਕੇ ਇਹ ਤਿਉਹਾਰ ਮਨਾ ਕੇ ਖੁਸ਼ੀਆਂ ਮਨਾਈਆਂ। ਇਸ ਮੌਕੇ ਬਲਵਿੰਦਰ ਕੁਮਾਰ, ਸੋਹਣ ਸਿੰਘ, ਰਾਜ, ਹਰਜਿੰਦਰ ਸਿੰਘ, ਨਿਰਮਲਾ ਦੇਵੀ, ਸੰਦੇਸ਼ ਰਾਣੀ, ਬਲਜੀਤ ਕੌਰ, ਤਮੰਨਾ, ਲਵਲੀਨ, ਰੇਨੂ, ਰਮਨ, ਅੰਜਲੀ, ਮਾਨਵੀ,ਪੂਜਾ,ਸਿਮਰਨ, ਪ੍ਰਭਜੋਤ, ਸਾਨੀਆ,ਸੰਜਤਾਂ, ਸੀਮਾ, ਸੁਖਵਿੰਦਰ ਕੌਰ, ਰੋਨੀ, ਮਨੀਸ਼ਾ, ਸੋਨੀਆ, ਮੰਨਤ, ਭਾਵਨਾ, ਰਵਨੀਤ, ਰਾਜ, ਸੁਦੇਸ਼ ਰਾਣੀ, ਨਾਮਦੇਵ ਅਤੇ ਬਖਸ਼ੋ ਆਦਿ ਹਾਜ਼ਰ ਸਨ।