ਡਾਕਟਰ ਬੀ.ਆਰ. ਅੰਬੇਡਕਰ ਭਵਨ ਗੜ੍ਹਸ਼ੰਕਰ ਨੇੜੇ ਖਾਨਪੁਰ ਗੇਟ ਵਿਖੇ 18 ਅਗਸਤ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ ਮੁਫਤ ਮੈਡੀਕਲ ਕੈਂਪ
ਮਾਹਿਲਪੁਰ, 17 ਅਗਸਤ - ਡਾਕਟਰ ਬੀ. ਆਰ. ਅੰਬੇਡਕਰ ਮਿਸ਼ਨ ਟਰੱਸਟ ਗੜਸ਼ੰਕਰ ਵੱਲੋਂ ਡਾਕਟਰ ਬੀ. ਆਰ. ਅੰਬੇਡਕਰ ਭਵਨ ਗੜਸ਼ੰਕਰ ਨੇੜੇ ਖਾਨਪੁਰ ਵਿਖੇ ਗੌਤਮ ਬੁੱਧ ਚੈਰੀਟੇਬਲ ਡਿਸਪੈਂਸਰੀ ਵਿਖੇ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸਪੈਸ਼ਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 18 ਅਗਸਤ ਦਿਨ ਐਤਵਾਰ ਸਵੇਰੇ 10 ਤੋਂ 12 ਵਜੇ ਤੱਕ ਲਗਾਏ ਜਾ ਰਹੇ ਇਸ ਮੁਫਤ ਮੈਡੀਕਲ ਕੈਂਪ ਦੌਰਾਨ ਡਾਕਟਰ ਸਤਵਿੰਦਰ ਪਾਲ ਸਿੰਘ ਸਰਜੀਕਲ ਸਪੈਸ਼ਲਿਸਟ ਅਤੇ ਡਾਕਟਰ ਨਿਰਮਲ ਕੁਮਾਰ ਮੈਡੀਕਲ ਸਪੈਸਲਿਸਟ ਮਰੀਜ਼ਾਂ ਦਾ ਚੈੱਕ ਅਪ ਕਰਨਗੇ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਟਰੱਸਟ ਦੇ ਮੈਂਬਰਾਂ ਵੱਲੋ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਦਾ ਭਰਪੂਰ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ।