ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਈ ਫੌਰੀ ਕਾਰਵਾਈ ਆਰੰਭੇ ਨਿਗਮ : ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 10 ਜੂਨ - ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਮਸ਼ੀਨੀ ਸਫਾਈ ਦਾ ਕੰਮ ਸ਼ੁਰੂ ਨਾ ਕਰਨ ਕਾਰਨ ਇਸ ਕੰਮ ਦੀ ਠੇਕੇਦਾਰ ਕੰਪਨੀ (ਗਲੋਬਲ ਵੇਸਟ ਮੈਨੇਜਮੈਂਟ ਕੰਪਨੀ) ਨੂੰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਨਾਲ ਡਿਪਟੀ ਮੇਅਰ ਨੇ ਏ ਅਤੇ ਬੀ ਸੜਕਾਂ ਉੱਤੇ ਮੈਨੂੰਅਲ ਸਫਾਈ ਨਾ ਹੋਣ ਅਤੇ ਲੇਬਰ ਦੀ ਘਾਟ ਕਾਰਨ ਸਬੰਧਤ ਠੇਕੇਦਾਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਸ਼ਹਿਰ ਵਿੱਚ ਸਫਾਈ ਦਾ ਬਹੁਤ ਮਾੜਾ ਹਾਲ ਹੈ। ਏ ਅਤੇ ਬੀ ਸੜਕਾਂ ਉੱਤੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹਨ। ਉਹਨਾਂ ਕਿਹਾ ਕਿ ਏ ਅਤੇ ਬੀ ਸੜਕਾਂ ਉੱਤੇ ਟੈਂਡਰ ਦੇ ਅਨੁਸਾਰ ਠੇਕੇਦਾਰ ਵੱਲੋਂ ਲੇਬਰ ਮੁਹਈਆ ਨਹੀਂ ਕਰਵਾਈ ਜਾ ਰਹੀ। ਨਗਰ ਨਿਗਮ ਕੋਲ ਪਹਿਲਾਂ ਹੀ ਲੇਬਰ ਦੀ ਘਾਟ ਹੈ ਅਤੇ ਨਗਰ ਨਿਗਮ ਦੀ ਯੂਨੀਅਨ ਏ ਅਤੇ ਬੀ ਸੜਕਾਂ ਉੱਤੇ ਸਫਾਈ ਕਰਨ ਤੋਂ ਇਨਕਾਰੀ ਹੋ ਚੁੱਕੀ ਹੈ ਜਿਸ ਕਾਰਨ ਸਫਾਈ ਦੀ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ।
ਸz. ਬੇਦੀ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੌਨਸੂਨ ਦੀ ਬਰਸਾਤ ਕਾਰਨ ਇਹ ਸਾਰੀ ਗੰਦਗੀ ਰੋਡ ਗਲੀਆਂ ਵਿੱਚ ਜਾਵੇਗੀ ਅਤੇ ਰੋਡ ਗਲੀਆਂ ਬੰਦ ਹੋ ਜਾਣਗੀਆਂ। ਇਸ ਨਾਲ ਸੜਕਾਂ ਉੱਤੇ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਆਵੇਗੀ ਜਿਸ ਦੀ ਸਾਰੀ ਜਿੰਮੇਵਾਰੀ ਨਗਰ ਨਿਗਮ ਦੀ ਹੋਵੇਗੀ। ਉਹਨਾਂ ਮੰਗ ਕੀਤੀ ਕਿ ਇਸ ਠੇਕੇਦਾਰ ਦੇ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਬਦਲਵਾਂ ਪ੍ਰਬੰਧ ਕੀਤਾ ਜਾਵੇ ਕਿਉਂਕਿ ਸ਼ਹਿਰ ਦੀਆਂ ਮੁੱਖ ਸੜਕਾਂ ਉੱਤੇ ਫੈਲੀ ਗੰਦਗੀ ਕਾਰਨ ਸ਼ਹਿਰ ਦਾ ਅਕਸ ਵੀ ਖਰਾਬ ਹੋ ਰਿਹਾ ਹੈ।
ਸz. ਬੇਦੀ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਏ ਅਤੇ ਬੀ ਸੜਕਾਂ ਉੱਤੇ ਮਕੈਨਿਕਲ ਸਵੀਪਿੰਗ ਦਾ ਠੇਕਾ ਹਾਸਲ ਕਰਨ ਵਾਲੀ ਗਲੋਬਲ ਵੇਸਟ ਮੈਨੇਜਮੈਂਟ ਸੈਲ ਪ੍ਰਾਈਵੇਟ ਲਿਮਿਟਿਡ ਨੂੰ ਨਗਰ ਨਿਗਮ ਵੱਲੋਂ 27 ਫਰਵਰੀ 2024 ਨੂੰ ਕੰਮ ਅਲਾਟ ਕੀਤਾ ਗਿਆ ਸੀ ਅਤੇ ਇਸ ਦੇ ਤਹਿਤ 90 ਦਿਨਾਂ ਦੇ ਅੰਦਰ ਕੰਮ ਸ਼ੁਰੂ ਕੀਤਾ ਜਾਣਾ ਸੀ ਜੋ ਕਿ ਲੰਫ ਚੁੱਕੇ ਹਨ, ਪਰ ਹਾਲੇ ਵੀ ਇਹ ਕੰਮ ਛੇਤੀ ਸ਼ੁਰੂ ਹੋਣ ਦੀ ਕੋਈ ਉਮੀਦ ਨਹੀਂ ਦਿਖ ਰਹੀ।
ਉਹਨਾਂ ਕਿਹਾ ਕਿ ਇਹ ਕੰਮ ਫੌਰੀ ਤੌਰ ਉੱਤੇ ਸ਼ੁਰੂ ਕਰਨ ਲਈ ਉਕਤ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਜਾਵੇ ਅਤੇ ਲੋਕ ਹੇਤਾਂ ਅਤੇ ਸ਼ਹਿਰ ਦੀ ਸਫਾਈ ਨੂੰ ਮੁੱਖ ਰੱਖਦੇ ਹੋਏ ਤੁਰੰਤ ਫੈਸਲਾ ਲਿਆ ਜਾਵੇ।