ਕੰਬਾਲਾ ਵਾਸੀਆਂ ਨੇ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਡਿਪਟੀ ਸਪੀਕਰ ਨੂੰ ਮੰਗ ਪੱਤਰ ਦਿੱਤਾ

ਗੜ੍ਹਸ਼ੰਕਰ - ਗੜਸੰਕਰ ਅਧੀਨ ਪੈਂਦੇ ਪਿੰਡ ਕੰਬਾਲਾ ਦੇ ਵਸਨੀਕ ਨਰੇਸ਼ ਕੁਮਾਰ ਕੰਬਾਲਾ ਦੀ ਅਗਵਾਈ ਵਿੱਚ ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਵਫਦ ਡਿਪਟੀ ਸਪੀਕਰ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੀ ਮੁੱਖ ਸਮੱਸਿਆ ਪੀਣ ਵਾਲੇ ਪਾਣੀ, ਸਿੰਚਾਈ ਲਈ ਟਿਊਬਵੈੱਲ ਦੀ ਹੈ

ਗੜ੍ਹਸ਼ੰਕਰ - ਗੜਸੰਕਰ ਅਧੀਨ ਪੈਂਦੇ ਪਿੰਡ ਕੰਬਾਲਾ ਦੇ ਵਸਨੀਕ ਨਰੇਸ਼ ਕੁਮਾਰ ਕੰਬਾਲਾ ਦੀ ਅਗਵਾਈ ਵਿੱਚ ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਵਫਦ ਡਿਪਟੀ ਸਪੀਕਰ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੀ ਮੁੱਖ ਸਮੱਸਿਆ ਪੀਣ ਵਾਲੇ ਪਾਣੀ, ਸਿੰਚਾਈ ਲਈ ਟਿਊਬਵੈੱਲ ਦੀ ਹੈ ਅਤੇ ਸਿੰਘਪੁਰ ਤੋਂ ਹੈਬੋਵਾਲ ਵਾਇਆ ਕੰਬਾਲਾ ਤੱਕ ਸੜਕ ਬਣਾਉਣ ਲਈ ਡਿਪਟੀ ਸਪੀਕਰ ਨੂੰ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਮੰਗ ਪੱਤਰ ਲੈਂਦਿਆਂ ਡਿਪਟੀ ਸਪੀਕਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਡਿਪਟੀ ਸਪੀਕਰ ਨੇ ਕਿਹਾ ਕਿ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੀ ਸਰਕਾਰ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦੇਵੇਗੀ। ਨਰੇਸ਼ ਕੁਮਾਰ ਦੇ ਨਾਲ ਵਫ਼ਦ ਵਿੱਚ ਰਾਜ ਕੁਮਾਰ ਬਿੱਟ, ਜਗਦੀਸ਼ ਰਾਮ ਰਿਟ: ਕਾਨੋਗੋ, ਭਜਨ ਲਾਲ, ਦਰਸ਼ਨ ਲਾਲ, ਗੁਲਜ਼ਾਰੀ ਰਾਮ, ਰਾਜ ਕੁਮਾਰ ਕਿਸਾਨਾ, ਸੰਜੂ, ਮਿਲਖੀ ਰਾਮ, ਕਾਲਾ, ਬਲਵੀਰ ਕੁਮਾਰ, ਰੋਹਿਤ ਕੁਮਾਰ, ਸੁਭਾਸ਼ ਚੰਦਰ ਪੱਪੂ ਆਦਿ ਸ਼ਾਮਲ ਸਨ।