ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਸੀ ਪਠਾਣਾਂ ਬਲਾਕ ਦੀ ਚੋਣ ਵਿੱਚ ਰੁਪਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ

ਐਸ ਏ ਐਸ ਨਗਰ, 10 ਜੂਨ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਪਿੰਡ ਰੈਲੋਂ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜਿਲ੍ਹਾ ਪ੍ਰਧਾਨ ਮੁਹਾਲੀ ਕਿਰਪਾਲ ਸਿੰਘ ਸਿਆਓ ਅਤੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਪੂਨੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਐਸ ਏ ਐਸ ਨਗਰ, 10 ਜੂਨ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਪਿੰਡ ਰੈਲੋਂ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜਿਲ੍ਹਾ ਪ੍ਰਧਾਨ ਮੁਹਾਲੀ ਕਿਰਪਾਲ ਸਿੰਘ ਸਿਆਓ ਅਤੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਪੂਨੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਸੂਬਾ ਸਕੱਤਰ ਪਰਮਿੰਦਰ ਸਿੰਘ ਚਲਾਕੀ ਨੇ ਕੀਤੀ। ਮੀਟਿੰਗ ਵਿੱਚ ਯੂਥ ਪ੍ਰਧਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜਰਨੈਲ ਸਿੰਘ ਭਟੇੜੀ, ਕਰਨੈਲ ਸਿੰਘ ਡਡਿਆਣਾ, ਮੇਜਰ ਸਿੰਘ ਬਰਵਾਲੀ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਫਤਿਹਗੜ੍ਹ ਸਾਹਿਬ ਵੀ ਉਚੇਰੇ ਤੌਰ ਤੇ ਪਹੁੰਚੇ।
ਇਸ ਮੀਟਿੰਗ ਵਿੱਚ ਬਸੀ ਪਠਾਣਾਂ ਬਲਾਕ ਦੀ ਚੋਣ ਕੀਤੀ ਗਈ। ਇਸ ਮੌਕੇ ਸਰਵਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਕਰਨੈਲ ਸਿੰਘ ਡਡਿਆਣਾ ਅਤੇ ਹਰਭਜਨ ਸਿੰਘ ਰੈਲੋ ਨੂੰ ਸਲਾਹਕਾਰ, ਪ੍ਰਦੂਮਣ ਸਿੰਘ ਨੂੰ ਸਰਪ੍ਰਸਤ, ਰੁਪਿੰਦਰ ਸਿੰਘ ਉਰਫ ਬੰਟੀ ਪਿੰਡ ਨਗਾਵਾਂ ਨੂੰ ਪ੍ਰਧਾਨ, ਗੁਰਜੀਤ ਸਿੰਘ ਪਿੰਡ ਕਲੌਂਜੀ ਨੂੰ ਸੀਨੀਅਰ ਮੀਤ ਪ੍ਰਧਾਨ, ਸਵਰਨ ਸਿੰਘ ਰੈਲੋਂ ਅਤੇ ਸੁਰਿੰਦਰ ਸਿੰਘ ਰੈਲੋਂ ਨੂੰ ਮੀਤ ਪ੍ਰਧਾਨ, ਮਨਜੀਤ ਸਿੰਘ ਕੰਦੀਪੁਰ ਨੂੰ ਜਨਰਲ ਸਕੱਤਰ, ਸਤਵਿੰਦਰ ਸਿੰਘ ਡਡਿਆਣਾ ਨੂੰ ਪ੍ਰੈਸ ਸਕੱਤਰ, ਸੁਖਵਿੰਦਰ ਸਿੰਘ ਸਜਾਦਪੁਰ ਨੂੰ ਜੁਆਇੰਟ ਸਕੱਤਰ ਅਤੇ ਗੁਰਪ੍ਰੀਤ ਸਿੰਘ ਕਲੌਂਜੀ ਨੂੰ ਖਜਾਨਚੀ ਚੁਣਿਆ ਗਿਆ।
ਇਸਦੇ ਨਾਲ ਹੀ ਅਵਤਾਰ ਸਿੰਘ ਕਲੌਂਜੀ, ਸੱਜਣ ਸਿੰਘ ਨਗਾਵਾਂ, ਗੁਰਨਾਮ ਸਿੰਘ ਬੈਂਸ, ਖੇੜੀਬੀਰ ਸਿੰਘ, ਸੁਰਜੀਤ ਸਿੰਘ ਦੇਦੜਾਂ, ਹਰਪ੍ਰੀਤ ਸਿੰਘ ਦੇਦੜਾਂ, ਬੀਰ ਸਿੰਘ ਰੈਲੋਂ, ਹਰਪ੍ਰੀਤ ਸਿੰਘ, ਹਰਦੇਵ ਸਿੰਘ ਰੈਲੋਂ, ਪਰ ਦਮਣ ਸਿੰਘ ਸਹਿਜਾਦਪੁਰ, ਸੁਰਿੰਦਰ ਸਿੰਘ ਰੈਲੋਂ, ਜਗਤਾਰ ਸਿੰਘ ਰੈਲੋਂ, ਸਤਵਿੰਦਰ ਸਿੰਘ ਡਡਿਆਣਾ, ਕਰਨੈਲ ਸਿੰਘ ਡਡਿਆਣਾ, ਪਰਮਜੀਤ ਸਿੰਘ ਖਮਾਵੋ ਮੰਡੀ, ਮੇਜਰ ਸਿੰਘ ਬਰਵਾਲੀ ਕਲਾਂ, ਲੰਬੜਦਾਰ ਕਿਰਪਾਲ ਸਿੰਘ ਬਹੇੜ, ਬਲਵਿੰਦਰ ਸਿੰਘ ਫਰੌਰ, ਰਛਪਾਲ ਸਿੰਘ ਗਿੱਲ ਬਡਵਾਲਾ, ਇਕਬਾਲ ਸਿੰਘ ਪਿੰਡ ਰੈਲੋਂ, ਜੁਝਾਰ ਸਿੰਘ ਰੈਲੋਂ ਕਾਰਜਕਾਰੀ ਮੈਂਬਰ ਚੁਣੇ ਗਏ।