ਫੇਜ਼ 3ਬੀ 1 ਦੀ ਟੁੱਟੀ ਸੜਕ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ

ਐਸ ਏ ਐਸ ਨਗਰ, 10 ਜੂਨ - ਸਥਾਨਕ ਫੇਜ਼ 3ਬੀ 1 ਵਿੱਚ ਜਨਤਾ ਮਾਰਕੀਟ ਦੇ ਸਾਹਮਣੇ ਵਾਲੀ ਸੜਕ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਸੜਕ ਤੇ ਥਾਂ ਥਾਂ ਬਹੁਤ ਖੱਡੇ ਪੈ ਗਏ ਹਨ, ਜਿਹਨਾਂ ਵਿੱਚ ਅਕਸਰ ਗੰਦਾ ਪਾਣੀ ਖੜਾ ਰਹਿੰਦਾ ਹੈ। ਇਸ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਦੋਂ ਕਿਸੇ ਵਾਹਨ ਦਾ ਟਾਇਰ ਇਹਨਾਂ ਖੱਡਿਆਂ ਵਿੱਚ ਪੈਂਦਾ ਹੈ ਤਾਂ ਅਕਸਰ ਵਾਹਨ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਕਿਸੇ ਵਾਹਨ ਦਾ ਟਾਇਰ ਇਹਨਾਂ ਖੱਡਿਆਂ ਵਿਚ ਪੈਂਦਾ ਹੈ ਤਾਂ ਖੱਡਿਆਂ ਵਿਚ ਖੜੇ ਗੰਦੇ ਪਾਣੀ ਦੇ ਛਿੱਟੇ ਦੂਰ ਦੂਰ ਤੱਕ ਉਡਦੇ ਹਨ, ਜੋ ਕਿ ਪੈਦਲ ਜਾ ਰਹੇ ਰਾਹਗੀਰਾਂ ਤੇ ਪੈ ਜਾਂਦੇ ਹਨ, ਜਿਸ ਕਾਰਨ ਕਈ ਵਾਰ ਲੜਾਈ ਝਗੜੇ ਦੀ ਨੌਬਤ ਆ ਜਾਂਦੀ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ਦੀ ਮਾੜੀ ਹਾਲਤ ਨਗਰ ਨਿਗਮ ਦੀ ਕਾਰਗੁਜਾਰੀ ਤੇ ਵੱਡਾ ਸਵਾਲ ਖੜਾ ਕਰਦੀ ਹੈ ਅਤੇ ਹੁਣ ਜਦੋਂ ਨਗਰ ਨਿਗਮ ਲੋਕ ਸਭਾ ਚੋਣਾਂ ਤੋਂ ਵਿਹਲਾ ਹੋ ਗਿਆ ਹੈ, ਤਾਂ ਉਸ ਨੂੰ ਹੁਣ ਇਹ ਸੜਕ ਠੀਕ ਕਰਵਾ ਦੇਣੀ ਚਾਹੀਦੀ ਹੈ।