
ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਮੱਸਿਆਵਾਂ, ਮਸਲਿਆਂ ਤੇ ਲੋਕ ਭਲਾਈ ਕਾਰਜਾਂ ਬਾਰੇ ਹੋਈ ਉਸਾਰੂ ਚਰਚਾ
ਐਸ ਏ ਐਸ ਨਗਰ, 25 ਮਈ - ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਦੌਰਾਨ ਹੋਈ ਜਿਸ ਵਿੱਚ ਸ਼ਹਿਰ ਦੀਆਂ ਸਮੱਸਿਆਵਾਂ, ਮਸਲਿਆਂ ਤੇ ਲੋਕ ਭਲਾਈ ਕਾਰਜਾਂ ਬਾਰੇ ਉਸਾਰੂ ਚਰਚਾ ਕੀਤੀ ਗਈ। ਇਸਦੇ ਨਾਲ ਹੀ ਮੁਹਾਲੀ ਸ਼ਹਿਰ ਦੇ ਚੌਤਰਫ਼ਾ ਵਿਕਾਸ ਅਤੇ ਲੋਕ ਭਲਾਈ ਦੇ ਕਾਰਜਾਂ ਬਾਰੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੀ ਸੋਚ, ਦੂਰਦ੍ਰਿਸ਼ਟੀ, ਵਾਅਦੇ, ਯੋਜਨਾਬੰਦੀ ਬਾਬਤ ਚਰਚਾ ਕੀਤੀ ਗਈ ਤਾਂ ਜੋ ਯੋਗ ਉਮੀਦਵਾਰ ਦੀ ਚੋਣ ਕਰਕੇ ਉਸਨੂੰ ਹਿਮਾਇਤ ਦੇਣ ਦਾ ਫੇਸਲਾ ਕੀਤਾ ਗਿਆ।
ਐਸ ਏ ਐਸ ਨਗਰ, 25 ਮਈ - ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਦੌਰਾਨ ਹੋਈ ਜਿਸ ਵਿੱਚ ਸ਼ਹਿਰ ਦੀਆਂ ਸਮੱਸਿਆਵਾਂ, ਮਸਲਿਆਂ ਤੇ ਲੋਕ ਭਲਾਈ ਕਾਰਜਾਂ ਬਾਰੇ ਉਸਾਰੂ ਚਰਚਾ ਕੀਤੀ ਗਈ। ਇਸਦੇ ਨਾਲ ਹੀ ਮੁਹਾਲੀ ਸ਼ਹਿਰ ਦੇ ਚੌਤਰਫ਼ਾ ਵਿਕਾਸ ਅਤੇ ਲੋਕ ਭਲਾਈ ਦੇ ਕਾਰਜਾਂ ਬਾਰੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੀ ਸੋਚ, ਦੂਰਦ੍ਰਿਸ਼ਟੀ, ਵਾਅਦੇ, ਯੋਜਨਾਬੰਦੀ ਬਾਬਤ ਚਰਚਾ ਕੀਤੀ ਗਈ ਤਾਂ ਜੋ ਯੋਗ ਉਮੀਦਵਾਰ ਦੀ ਚੋਣ ਕਰਕੇ ਉਸਨੂੰ ਹਿਮਾਇਤ ਦੇਣ ਦਾ ਫੇਸਲਾ ਕੀਤਾ ਗਿਆ। ਮੀਟਿੰਗ ਦੌਰਾਨ ਵਿਸ਼ੇਸ਼ ਕਰਕੇ ਸੁਸਾਇਟੀ ਨਾਲ ਜੁੜੇ ਨੌਜਵਾਨਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਉਮੀਦਵਾਰਾਂ ਦੇ ਲੱਛੇਦਾਰ ਭਾਸ਼ਣਾਂ ਅਤੇ ਚੋਣ ਮੁਜ਼ਾਹਰਿਆਂ ਤੋਂ ਪ੍ਰਭਾਵਤ ਹੋਏ ਬਗ਼ੈਰ ਮੁਹਾਲੀ ਸ਼ਹਿਰ ਦੇ ਚੌਤਰਫ਼ਾ ਵਿਕਾਸ ਨੂੰ ਮੁੱਖ ਰੱਖ ਕੇ ਉਮੀਦਵਾਰ ਚੁਣਿਆ ਜਾਵੇ। ਸ਼ਹਿਰ ਵਿੱਚ ਵੱਖ ਵੱਖ ਥਾਈਂ ਲੱਗੇ ਕੂੜੇ ਦੇ ਢੇਰਾਂ ਨੂੰ ਸ਼ਹਿਰ ਦੀ ਖ਼ੂਬਸੂਰਤੀ ਤੇ ਬਦਨੁਮਾ ਦਾਗ਼ ਨੂੰ ਮਿਟਾਉਣ ਲਈ ਉਮੀਦਵਾਰ ਕੋਲ ਕੀ ਵਿਜਨ ਹੈ। ਉਹਨਾਂ ਕਿਹਾ ਕਿ ਜੇਕਰ ਸਿਸਟਮ ਸੁਹਿਰਦ ਹੋਵੇ ਤਾਂ ਬਿਨਾਂ ਕਿਸੇ ਵਾਧੂ ਖਰਚੇ ਤੋਂ ਕੂੜੇ ਦੇ ਢੇਰਾਂ ਨੂੰ ਮੁਕੰਮਲ ਤੌਰ ਤੇ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਮੁਹਾਲੀ ਸ਼ਹਿਰ ਦੇ ਐਂਟਰੀ ਪੁਆਇੰਟਾਂ ਨੂੰ ਸੁੰਦਰ ਤੇ ਹਰਿਆਲੀ ਭਰਪੂਰ ਬਣਾਏ ਜਾਣ ਦੀ ਵੀ ਮੰਗ ਉਠੀ। ਬੁਲਾਰਿਆਂ ਨੇ ਕਿਹਾ ਕਿ ਆਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਪਿਛਲੇ ਕੁੱਝ ਸਮੇਂ ਦੌਰਾਨ ਕਾਫ਼ੀ ਵੱਧ ਗਈ ਹੈ, ਜਿਸ ਦੇ ਹਲ ਲਈ ਕਦੇ ਵੀ ਗੰਭੀਰਤਾ ਨਾਲ ਕੰਮ ਨਹੀਂ ਹੋਇਆ। ਬਰਸਾਤੀ ਪਾਣੀ ਨੂੰ ਜ਼ਮੀਨ ਵਿੱਚ ਹੀ ਜਜ਼ਬ ਕਰਨ, ਸ਼ਹਿਰ ਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਕਮੀ ਦੂਰ ਕਰਨ, ਸੀਵਰੇਜ ਸਿਸਟਮ ਨੂੰ ਬਿਹਤਰ ਬਣਾਉਣ, ਟਰੈਫ਼ਿਕ ਜਾਮ ਤੇ ਪਾਰਕਾਂ ਨੂੰ ਹੋਰ ਜ਼ਿਆਦਾ ਹਰਿਆ ਭਰਿਆ ਬਣਾਉਣ ਬਾਰੇ ਵੀ ਖੁਲ੍ਹ ਕੇ ਚਰਚਾ ਹੋਈ। ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਖਾਲੀ ਪਏ ਪਲਾਂਟਾਂ ਅਤੇ ਹੋਰ ਥਾਵਾਂ ਵਿੱਚ ਗੰਦਗੀ ਦੀ ਸਮੱਸਿਆ ਬਾਰੇ ਕਿਹਾ ਗਿਆ ਕਿ ਇਹ ਕਾਫ਼ੀ ਗੰਭੀਰ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਖਾਲੀ ਪਏ ਗਮਾਡਾ ਦੇ ਵਪਾਰਕ ਪਲਾਟਾਂ ਦੀ ਵਰਤੋਂ ਦਾ ਮਸਲਾ ਵੀ ਵਿਚਾਰਿਆ ਗਿਆ।
ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ ਵੱਖ ਥਾਈਂ ਤੰਗ ਅਤੇ ਪੁਰਾਣੇ ਪੁਲ ਵੀ ਰਾਹਗੀਰਾਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ, ਜਿਨ੍ਹਾਂ ਵਿੱਚ ਪੀ. ਸੀ. ਏ. ਸਟੇਡੀਅਮ ਨੇੜਲਾ ਪੁਲ, ਬਲੌਂਗੀ ਪੁਲ ਅਤੇ ਫ਼ੇਜ਼ 9 ਦੇ ਨੇਚਰ ਪਾਰਕ ਲਾਗਲੇ ਪੁਰਾਣੇ ਪੁਲ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਚੌੜਾ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਸੈਕਟਰ 76-80 ਦੇ ਵਸਨੀਕਾਂ ਦੇ ਕਰੋੜਾਂ ਰੁਪਏ ਦੇ ਪੁਰਾਣੇ ਬਕਾਏ ਕੱਢੇ ਜਾਣ ਦਾ ਮਾਮਲਾ ਵੀ ਵਿਚਾਰਿਆ ਗਿਆ। ਸੈਕਟਰ 66 ਤੋਂ 80 ਅਤੇ ਐਰੋਸਿਟੀ ਦੇ ਵਸਨੀਕਾਂ ਵਲੋਂ ਪਿਛਲੇ ਸਮੇਂ ਦੌਰਾਨ 5 ਗੁਣਾਂ ਜ਼ਿਆਦਾ ਪਾਣੀ ਦੇ ਬਿੱਲਾਂ ਦੀ ਅਦਾਇਗੀ ਬਾਰੇ ਵੀ ਚਰਚਾ ਹੋਈ ਅਤੇ ਕਿਹਾ ਗਿਆ ਕਿ ਜ਼ਬਰਦਸਤੀ ਕੀਤੀ ਵਾਧੂ ਵਸੂਲੀ ਦੇ ਰਿਫੰਡ ਨੂੰ ਲੈਕੇ ਉਮੀਦਵਾਰਾਂ ਦਾ ਕੀ ਕਹਿਣਾ ਹੈ, ਇਹ ਵੀ ਸਪੱਸ਼ਟ ਕਰਨਾ ਬਣਦਾ ਹੈ।
ਬੁਲਾਰਿਆਂ ਨੇ ਆਖਿਆ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਅਤੇ ਭਖਵੇਂ ਮਸਲਿਆਂ ਬਾਰੇ ਉਮੀਦਵਾਰਾਂ ਦੇ ਵਿਚਾਰ ਅਤੇ ਯੋਜਨਾਬੰਦੀ ਬਾਰੇ ਜਾਣਿਆ ਜਾਵੇ ਕਿ ਉਹ ਇਨ੍ਹਾਂ ਦਾ ਕਿਵੇਂ ਅਤੇ ਕਿੰਨੇ ਸਮੇਂ ਵਿਚ ਹੱਲ ਕਰਨ ਲਈ ਯੋਗਦਾਨ ਪਾਉਣਗੇ। ਬੁਲਾਰਿਆਂ ਨੇ ਕਿਹਾ ਕਿ ਚੋਣ ਜਿਤਣ ਤੋਂ ਬਾਅਦ ਉਮੀਦਵਾਰ ਤਕ ਆਸਾਨ ਪਹੁੰਚ ਦਾ ਪੱਖ ਵੀ ਵਿਚਾਰਨਾ ਬਣਦਾ ਹੈ। ਉਹਨਾਂ ਕਿਹਾ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਬੱਚਿਆ ਲਈ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ 80 ਫੀਸਦੀ ਰਾਖਵੇਂ ਰੁਜ਼ਗਾਰ ਲਈ ਕਿਸਨੇ ਜਦੋਂ ਜਹਿਦ ਕੀਤੀ ਹੈ।
ਮੀਟਿਗ ਦੌਰਾਨ ਸ਼੍ਰੀ ਸਤਵੀਰ ਸਿੰਘ ਧਨੋਆ ਨੇ ਆਖਿਆ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਮੁਫਤ ਮਿਲਣ ਵਾਲੀਆਂ ਸੌਗਾਤਾਂ (ਜ਼ੋ ਸਰਕਾਰਾਂ ਨੇ ਕਰਜ਼ਾ ਲੈਕੇ ਦੇਣੀਆਂ ਹੁੰਦੀਆਂ ਹਨ) ਲੈਣ ਦੇ ਬਜਾਏ ਆਪਣੇ ਬੱਚਿਆਂ ਲਈ ਰੁਜ਼ਗਾਰ ਜਾਂ ਕਾਰੋਬਾਰ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਰੱਖਣ। ਉਨ੍ਹਾਂ ਕਿਹਾ ਕਿ ਜਿਹੜਾ ਉਮੀਦਵਾਰ ਉਕਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਬਤ ਬਿਹਤਰ ਯੋਜਨਾਬੰਦੀ, ਚੰਗੀ ਦੂਰਦ੍ਰਿਸ਼ਟੀ ਅਤੇ ਮਿਆਰੀ ਭਵਿੱਖੀ ਖ਼ਾਕਾ ਰੱਖਦਾ ਹੈ ਅਤੇ ਲੋਕਾਂ ਦੀਆਂ ਇਹਨਾਂ ਬੁਨਿਆਦੀ ਲੋੜਾਂ ਪ੍ਰਤੀ ਸਹੀ ਪਹੁੰਚ ਰੱਖਦਾ ਹੈ। ਉਸ ਦੀ ਹਮਾਇਤ ਅਤੇ ਚੋਣ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ।
