ਫੇਜ਼ 1 ਵਿੱਚ ਐਚ ਐਮ ਕੁਆਟਰਾਂ ਦੇ ਪਿਛੇ ਗੰਦਗੀ ਦੀ ਭਰਮਾਰ, ਲੋਕ ਪ੍ਰੇਸ਼ਾਨ
ਐਸ ਏ ਐਸ ਨਗਰ, 25 ਮਈ - ਸਥਾਨਕ ਫੇਜ਼ 1 ਵਿੱਚ ਐਚ ਐਮ 26 ਅਤੇ 27 ਦੇ ਪਿਛਲੇ ਪਾਸੇ ਗਮਾਡਾ ਦੀ ਥਾਂ ਤੇ ਗੰਦਗੀ ਦੀ ਭਰਮਾਰ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ ਗਰਮੀ ਦਾ ਮੌਸਮ ਹੋਣ ਕਾਰਨ ਇਹ ਗੰਦਗੀ ਵਿੱਚ ਭਾਰੀ ਬਦਬੂ ਆਉਂਦੀ ਹੈ ਅਤੇ ਇੱਥੇ ਬਿਮਾਰੀ ਫੈਲਣ ਦਾ ਖਤਰਾ ਬਣ ਗਿਆ ਹੈ।

ਇਲਾਕਾ ਵਾਸੀਆਂ ਨੇ ਦਸਿਆ ਕਿ ਉਪਰੋਕਤ ਕੁਆਟਰਾਂ ਦੇ ਪਿਛਲੇ ਪਾਸੇ ਬਹੁਤ ਭਾਰੀ ਮਾਤਰਾ ਵਿੱਚ ਗੰਦਗੀ ਫੈਲੀ ਹੋਈ ਹੈ, ਜਿਸ ਕਾਰਨ ਉਥੇ ਮੱਖੀ ਮੱਛਰ ਬਹੁਤ ਪੈਦਾ ਹੋ ਗਏ ਹਨ। ਇਸ ਗੰਦਗੀ ਕਾਰਨ ਕਈ ਜਹਿਰੀਲੇ ਜੰਤੂ ਵੀ ਪੈਦਾ ਹੋ ਗਏ ਹਨ ਜੋ ਕਿ ਨੇੜਲੇ ਮਕਾਨਾਂ ਅੰਦਰ ਚਲੇ ਜਾਂਦੇ ਹਨ। ਇਸ ਗੰਦਗੀ ਤੋਂ ਬਹੁਤ ਬਦਬੂ ਮਾਰਦੀ ਹੈ। ਉਹਨਾਂ ਮੰਗ ਕੀਤੀ ਕਿ ਫੇਜ਼ 1 ਵਿਚ ਐਚ ਐਮ 26 ਅਤੇ 27 ਦੇ ਪਿਛਲੇ ਪਾਸੇ ਪਈ ਗੰਦਗੀ ਨੂੰ ਚੁਕਵਾਇਆ ਜਾਵੇ।