ਸ਼ਹਿਰ ਦੀਆਂ ਵੱਖ ਵੱਖ ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵਲੋਂ ਆਪ ਉਮੀਦਵਾਰ ਦੇ ਸਮਰਥਨ ਦਾ ਫੈਸਲਾ

ਐਸ ਏ ਐਸ ਨਗਰ, 25 ਮਈ - ਮੁਹਾਲੀ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਮਾਲਵਿੰਦਰ ਸਿੰਘ ਕੰਗ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਮੈਂਬਰ ਸ੍ਰੀ ਵਿਨੀਤ ਵਰਮਾ ਦੀ ਪ੍ਰਧਾਨਗੀ ਹੇਠ ਮਾਰਕੀਟਾਂ ਦੀਆਂ ਵੈਲਫੇਅਰ ਐਸੋਸੀਏਸ਼ਨਾਂ ਦੇ ਨਮਾਇੰਦਿਆਂ ਨੇ ਕਿਹਾ ਕਿ ਉਹ ਸਾਰੇ ਸ਼੍ਰੀ ਵਿਨੀਤ ਵਰਮਾ ਦੀ ਅਗਵਾਈ ਹੇਠ ਇੱਕਜੁੱਟ ਹਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਭਰਪੂਰ ਸਮਰਥਨ ਦਿੱਤਾ ਜਾਵੇਗਾ।

ਸ਼੍ਰੀ ਵਿਨੀਤ ਵਰਮਾ ਨੇ ਕਿਹਾ ਕਿ ਸ਼੍ਰੀ ਕੰਗ ਦੀ ਚੋਣ ਮੁਹਿੰਮ ਨੂੰ ਹਰ ਪਾਸਿਉਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਵਪਰੀਆਂ ਦੇ ਸਮਰਥਨ ਨਾਲ ਸ਼੍ਰੀ ਕੰਗ ਦੀ ਸਥਿਤੀ ਹੋਰ ਵੀ ਮਜਬੂਤ ਹੋ ਗਈ ਹੈ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਇਸ ਮੌਕੇ ਸੀਤਲ ਸਿੰਘ, ਫੇਜ਼ 5 ਦੇ ਪ੍ਰਧਾਨ ਰਾਜਪਾਲ ਸਿੰਘ ਚੌਧਰੀ, 3ਬੀ 2 ਦੇ ਪ੍ਰਧਾਨਅਕਬਿੰਦਰ ਸਿੰਘ ਗੋਸਲ, ਬੂਥ ਮਾਰਕੀਟ ਫੇਜ਼ 7 ਦੇ ਪ੍ਰਧਾਨ ਸਰਬਜੀਤ ਸਿੰਘ ਪ੍ਰਿੰਸ, ਮੋਟਰ ਮਾਰਕੀਟ ਪਿੰਡ ਮੁਹਾਲੀ ਦੇ ਪ੍ਰਧਾਨ ਫੌਜਾ ਸਿੰਘ, ਸੈਕਟਰ 68 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ, ਫੇਜ਼ 1 ਦੇ ਪ੍ਰਧਾਨ ਅਸ਼ੋਕ ਕੁਮਾਰ ਨੀਟਾ, ਫੇਜ਼ 10 ਮਿੰਨੀ ਮਾਰਕੀਟ ਦੇ ਪ੍ਰਧਾਨ ਮਨੀਸ਼ ਸ਼ਰਮਾ, ਸੈਕਟਰ 69 ਗਮਾਡਾ ਮਾਰਕੀਟ ਦੇ ਪ੍ਰਧਾਨ ਪੰਕਜ਼ ਸ਼ਰਮਾ, ਸੁਮੀਤ ਕੰਸਲ ਸੈਕਟਰ 69, ਹਰਮਿੰਦਰ ਸਿੰਘ ਸੈਕਟਰ 69, ਅਨਿਲ ਕੁਮਾਰ ਫੇਜ਼ 6, ਰੂਬਲ ਸਿੰਘ ਸੈਕਟਰ 68, ਗਗਨਦੀਪ ਸਿੰਘ ਸੈਕਟਰ 70, ਅਸ਼ੋਕ ਕੁਮਾਰ ਫੇਜ਼ 2, ਰਹਿਮਤ ਅਤੇ ਗੁਰਮੁਖ ਸੈਕਟਰ ਸੈਕਟਰ 79-80, ਅਮਿਤ ਕੁਮਾਰ ਏਅਰੋ ਸਿਟੀ, ਹਰਪ੍ਰੀਤ ਸਿੰਘ ਲਾਕਰਾ ਫੇਜ਼ 6, ਕਰਮ ਚੰਦ ਅਤੇ ਹੋਰ ਸੱਜਣ ਹਾਜਰ ਸਨ।