ਪ੍ਰਵਾਸੀ ਸ਼ਾਇਰ ਜਸਪਾਲ ਸਿੰਘ ਦਸੂਹੀ ਦੇ ਮਾਤਾ ਸ਼੍ਰੀਮਤੀ ਗੁਰਨਾਮ ਕੌਰ ਜੀ ਦੇ ਦਿਹਾਂਤ ਦੇ ਦੁੱਖ ਦਾ ਪ੍ਰਗਟਾਵਾ

ਐਸ ਏ ਐਸ ਨਗਰ, 25 ਮਈ - ਸਾਹਿਤ ਕਲਾ ਸਭਿਆਚਾਰ ਮੰਚ ਮੁਹਾਲੀ ਵਲੋਂ ਉੱਘੇ ਪ੍ਰਵਾਸੀ ਕਵੀ ਸ਼੍ਰੀ ਜਸਪਾਲ ਸਿੰਘ ਦਸੂਹੀ ਦੇ ਮਾਤਾ ਸ਼੍ਰੀਮਤੀ ਗੁਰਨਾਮ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਅਫਸੋਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਐਸ ਏ ਐਸ ਨਗਰ, 25 ਮਈ - ਸਾਹਿਤ ਕਲਾ ਸਭਿਆਚਾਰ ਮੰਚ ਮੁਹਾਲੀ ਵਲੋਂ ਉੱਘੇ ਪ੍ਰਵਾਸੀ ਕਵੀ ਸ਼੍ਰੀ ਜਸਪਾਲ ਸਿੰਘ ਦਸੂਹੀ ਦੇ ਮਾਤਾ ਸ਼੍ਰੀਮਤੀ ਗੁਰਨਾਮ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਅਫਸੋਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਅਤੇ ਜਨਰਲ ਸਕੱਤਰ ਦੀ ਸੁਧਾ ਜੈਨ ਨੇ ਦੱਸਿਆ ਕਿ ਇਸ ਸੰਬੰਧੀ ਮੰਚ ਵਲੋਂ ਸਥਾਨਕ ਫੇਜ਼ 3 ਵਿੱਚ ਹੋਈ ਕਾਰਜਕਾਰੀ ਦੀ ਮੀਟਿੰਗ ਦੌਰਾਨ ਦੋ ਮਿਨਟ ਦਾ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਹਨਾਂ ਦੱਸਿਆ ਕਿ ਸ਼੍ਰੀ ਦਸੂਹੀ ਦੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ 26 ਮਈ ਨੂੰ 12.30 ਵਜੇ ਤੋਂ 1.30 ਵਜੇ ਤੱਕ ਗੁਰਦੁਆਰਾ ਸਾਹਿਬ ਦੇਸੂ ਮਾਜਰਾ ਨੇੜੇ ਚੰਡੀਗੜ੍ਹ ਹੋਵੇਗੀ।