ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ

ਐਸ ਏ ਐਸ ਨਗਰ, 25 ਮਈ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਸ੍ਰੀ ਹਨੂਮਾਨ ਮੰਦਰ ਸੁਹਾਨਾ ਵਿਖੇ ਚਲਾਏ ਜਾ ਰਹੇ ਕੇਂਦਰ ਵਿੱਚ ਬਿਊਟੀ ਪਾਰਲਰ ਦਾ ਛੇ ਮਹੀਨੇ ਦਾ ਕੋਰਸ ਪੂਰਾ ਹੋਣ ਤੇ ਟ੍ਰੇਨਿੰਗ ਲੈਣ ਵਾਲੀਆਂ ਲੜਕੀਆਂ ਨੂੰ ਮਾਨਤਾ ਪ੍ਰਾਪਤ ਆਈਐਸਓ ਸਰਟੀਫਿਕੇਟ ਵੰਡੇ ਗਏ।

ਸੋਸਾਇਟੀ ਦੇ ਚੇਅਰਮੈਨ ਕੇ ਕੇ ਸੈਣੀ ਨੇ ਦੱਸਿਆ ਕਿ ਬਿਊਟੀ ਪਾਰਲਰ ਦਾ ਕੋਰਸ ਪਿਛਲੇ ਛੇ ਮਹੀਨੇ ਤੋਂ ਚੱਲ ਰਿਹਾ ਸੀ। ਕੋਰਸ ਸਮਾਪਤ ਹੋਣ ਤੇ ਲੜਕੀਆਂ ਦਾ ਥਿਊਰੀ ਵਾਈਵਾ ਅਤੇ ਪ੍ਰੈਕਟੀਕਲ ਫਾਈਲ ਦੇਖਣ ਤੋਂ ਬਾਅਦ ਪਾਸ ਹੋਏ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ।
ਉਹਨਾਂ ਕਿਹਾ ਕਿ ਇਸ ਮੌਕੇ ਬੱਚਿਆਂ ਨੂੰ ਦੱਸਿਆ ਗਿਆ ਕਿ ਉਹ ਆਪਣੇ ਘਰ ਤੋਂ ਹੀ ਕੰਮ ਸ਼ੁਰੂ ਕਰ ਸਕਦੇ ਹਨ। ਸਰਕਾਰ ਵੱਲੋਂ ਮੁਦਰਾ ਬੈਂਕ ਯੋਜਨਾ ਦੇ ਤਹਿਤ ਲੋਨ ਵੀ ਦਿੱਤਾ ਜਾਂਦਾ ਹੈ।
ਇਸ ਮੌਕੇ ਹਨੁਮਾਨ ਮੰਦਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੁਸ਼ੀਲ ਅਤਰੀ, ਜਨਰਲ ਸਕੱਤਰ ਜੰਗ ਬਹਾਦਰ ਅਤੇ ਸੰਜੀਵ ਰਾਬੜਾ, ਵਿੱਤ ਸਕੱਤਰ ਨਰੇਸ਼ ਵਰਮਾ, ਕਾਰਜਕਾਰੀ ਮੈਂਬਰ ਪੁਰਸ਼ੋਤਮ, ਸ੍ਰੀ ਰਜਿੰਦਰ ਕੁਮਾਰ, ਸ੍ਰੀ ਸਤੀਸ਼ ਸੈਨੀ, ਸ੍ਰੀ ਰਾਮ ਸਹਾਏ ਅਤੇ ਟੀਚਰ ਸਿਮਰਨ, ਕੈਰਨ, ਮੇਘਾ ਵਲੰਟੀਅਰ ਸ਼ਾਮਿਲ ਹੋਏ।