ਸ਼ਾਇਰਾਂ ਨੇ ਸਿਆਸੀ ਸੁਧਾਰ ਲਈ ਕਾਵਿਕ ਤਨਜ਼ ਕੱਸੇ
ਬੰਗਾ, 20 ਮਈ - ਨਵਜੋਤ ਸਾਹਿਤ ਸੰਸਥਾ ਔੜ ਦੀ ਮਾਸਿਮ ਇਕੱਤਰਤਾ ਪ੍ਰਧਾਨ ਗੁਰਨੇਕ ਸ਼ੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ’ਚ ਸੰਸਥਾ ਦੇ ਮੈਂਬਰ ਸ਼ਾਇਰਾਂ ਨੇ ਚੋਣਾਂ ਦੇ ਮਾਹੌਲ ’ਚ ਸਿਆਸੀ ਸੁਧਾਰ ਲਈ ਤਨਜ ਕੱਸਦੀਆਂ ਰਚਨਾਵਾਂ ਸੁਣਾਈਆਂ। ਉਹਨਾਂ ਆਪਣੀੋ ਸ਼ਾਇਰੀ ਰਾਹੀਂ ਲੋਕਾਂ ਦੀ ਭਲਾਈ ਲਈ ਵਕਾਲਤ ਕਰਦਿਆਂ ‘ਲਾਰੇ ਲੱਪੇ’ ਵਾਲੀ ਰਾਜਨੀਤੀ ਨੂੰ ਮੋੜਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੁਸ਼ਾਇਰੇ ਵਿੱਚ ਗੁਰਨੇਕ ਸ਼ੇਰ, ਹਰੀ ਕ੍ਰਿਸ਼ਨ ਪਟਵਾਰੀ, ਸੁੱਚਾ ਰਾਮ ਜਾਡਲਾ, ਰਾਮ ਨਾਥ ਕਟਾਰੀਆ, ਹਰਮਿੰਦਰ ਹੈਰੀ, ਦਵਿੰਦਰ ਬੇਗਮਪੁਰੀ, ਸੁਰਜੀਤ ਮਜਾਰੀ, ਹਰਬੰਸ ਕੌਰ ਕਰਿਆਮ, ਰਾਜਿੰਦਰ ਜੱਸਲ ਸ਼ਾਮਲ ਹੋਏ।

ਇਕੱਤਰਤਾ ਦੌਰਾਨ ਮਰਹੂਮ ਸ਼ਾਇਰ ਸੁਰਜੀਤ ਪਾਤਰ ਅਤੇ ਸਾਹਿਤ ਸੇਵਕ ਹਰਬੰਸ ਹੀਉਂ ਦੇ ਦੇਹਾਂਤ ’ਤੇ ਮੋਨ ਧਾਰ ਕੇ ਸਰਧਾਂਜ਼ਲੀ ਭੇਟ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਸੰਸਥਾ ਦੇ ਸਲਾਹਕਾਰ ਰਜਨੀ ਸ਼ਰਮਾ ਦੀ ਅਗਵਾਈ ਵਿੱਚ 8 ਜੂਨ ਨੂੰ ਸ਼ਾਮ 5 ਵਜੇ ‘ਯੱਕਾ’ ਕਰਿਆਮ ਵਿਖੇ ‘ਸਾਹਿਤਕ ਸ਼ਾਮ’ ਮਨਾਈ ਜਾ ਰਹੀ ਹੈ। ਇਸ ਮੌਕੇ ਸੰਸਥਾ ਦੇ ਮੈਂਬਰ ਸ਼ਾਇਰਾਂ ਤੋਂ ਬਿਨਾ ਲੁਧਿਆਣਾ, ਜਲੰਧਰ ਤੇ ਚੰਡੀਗੜ੍ਹ ਤੋਂ ਨਾਮਵਰ ਸ਼ਾਇਰ ਵੀ ਸ਼ਿਰਕਤ ਕਰਨਗੇ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਅਤੇ ਸਕੱਤਰ ਸੁਰਜੀਤ ਮਜਾਰੀ ਨੇ ਦੱਸਿਆ ਕਿ ਸੰਸਥਾ ਦੇ ਬੈਨਰ ਹੇਠ ਚੋਣਾਂ ਦੇ ਚੱਲਦਿਆਂ ਸਾਹਿਤ ਖੇਤਰ ਦੀਆਂ ਅਹਿਮ ਮੰਗਾਂ ਨੂੰ ਲੈੈ ਕੇ ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰਾਂ ਨਾਲ ਮਿਲਣੀਆਂ ਕੀਤੀਆਂ ਜਾ ਹੀਆਂ ਹਨ ਅਤੇ ਮੰਗ ਪੱਤਰ ‘ਚ ਦਰਜ’ ਅਹਿਮ ਨੁਕਤਿਆਂ ਦੇ ਨਿਵਾਰਨ ਲਈ ਉਮੀਦਵਾਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਖ਼ਿਰ ’ਚ ਵਿਨੈ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।
ਕੈਪਸ਼ਨ- ਨਵਜੋਤ ਸਾਹਿਤ ਸੰਸਥਾ ਔੜ ਦੀ ਇਕੱਤਰਤਾ ’ਚ ਸ਼ਾਮਲ ਅਹੁਦੇਦਾਰ।