ਦੁਬਈ ਵਿਚ ਉਘੇ ਕਾਰੋਬਾਰੀ ਤਲਵਿੰਦਰ ਸਿੰਘ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਨਵਾਂਸ਼ਹਿਰ, 19 ਮਈ - ਦੁਬਈ ਵਿਖੇ ਬੀਤੇ ਦਿਨੀਂ ਦੁਬਈ ਸਰਕਾਰ, ਪੰਜ ਦਰਿਆ ਯੂ ਕੇ ਅਤੇ ਪਿਕਸੀ ਜੋਬ ਵਲੋਂ ਅੰਤਰ ਰਾਸ਼ਟਰੀ ਬਿਜ਼ਨੈਸ ਐਵਾਰਡ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸ਼ਖਸ਼ੀਅਤਾਂ ਨੂੰ ਆਪੋ-ਆਪਣੇ ਖੇਤਰਾਂ ਵਿਚ ਮਿਹਨਤ ਕਰਕੇ ਨਾਮਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਨੂੰ ਵੱਖ-ਵੱਖ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਉਸਮਾਨਪੁਰ ਦੇ ਵਸਨੀਕ ਅਤੇ ਉਘੇ ਕਾਰੋਬਾਰੀ ਤਲਵਿੰਦਰ ਸਿੰਘ ਦੁਬਈ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਉਹ ਪਿਛਲੇ ਲੰਬੇ ਸਮੇਂ ਤੋਂ ਯੂ ਏ ਈ ਦੀ ਸੱਤਵੀਂ ਸਟੇਟ ਰਸਅਲਖੇਮਾ ਵਿਖੇ ਇਮਾਰਤਾਂ ਦੀ ਉਸਾਰੀ ਦਾ ਕੰਮ ਆਪਣੀ ਕੰਪਨੀ ਰਾਹੀਂ ਕਰ ਕਰ ਰਹੇ ਹਨ।ਉਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਰਸਅਲਖੇਮਾ ਦੇ ਪ੍ਰਧਾਨ ਵੀ ਹਨ।ਉਨ੍ਹਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਸਿੱਖ ਸੰਗਤ ਨਾਲ ਮਿਲ ਕੇ ਸਖਤ ਮਿਹਨਤ ਕੀਤੀ।ਉਨ੍ਹਾਂ ਦੀ ਇਸ ਉਪਲਬਧੀ ਤੇ ਪਿੰਡ ਵਾਸੀਆਂ, ਪਰਿਵਾਰਕ ਮੈਂਬਰਾਂ, ਦੋਸਤਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।ਇਸ ਮੌਕੇ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ ਐਸ ਗੁਰੱਪ ਨੂੰ ਪਿਛਲੇ ਲੰਬੇ ਸਮੇਂ ਤੋਂ ਸਮਾਜਿਕ, ਧਾਰਮਿਕ ਤੇ ਵਾਤਾਵਰਣ ਸੰਭਾਲ ਸਬੰਧੀ ੀਾਈਫ ਟਾਈਮ ਐਚੀਵਮੈਂਟ ਐਵਾਰਡ ਅਤੇ ਨਾਸਰ ਢਿੱਲੋਂ ਨੂੰ ਹਿਊਮੈਨਿਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਐਵਾਰਡ ਸਮਾਗਮ ਵਿਚ ਨਿੱਜੀ ਤੌਰ ਤੇ ਗਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ: ਮਨਦੀਪ ਸਿੰਘ ਖੁਰਦ ਤੇ ਇੰਦਰਜੀਤ ਸਿੰਘ ਮੁੰਡੇ ਨੂੰ ਅੰਤਰ ਰਾਸ਼ਟਰੀ ਸ਼ਾਂਤੀ ਐਵਾਰਡ ਦੁਬਾਈ, ਮਲੇਸ਼ੀਆ ਵਿਚ ਕਰਵਾਏ ਗਏ ਅੰਤਰ ਰਾਸ਼ਟਰੀ ਵਾਤਾਵਰਣ ਪ੍ਰੋਗਰਾਮ ਵਿਚ ਅਤੇ ਹੁਣ ਦੁਬਈ ਵਿਖੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ਵੱਖ-ਵੱਖ ਮੁਲਕਾਂ ਦੀਆਂ ਸ਼ਖਸ਼ੀਅਤਾਂ ਦਾ ਵੀ ਵਿਸ਼ੈਸ਼ ਸਨਮਾਨ ਕੀਤਾ ਗਿਆ।